25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ਸਰਕਾਰ ਜੀ.ਐਸ.ਟੀ. ਦਾ ਬਣਦਾ ਹਿੱਸਾ ਜਲਦੀ ਕਰੇ ਜਾਰੀ-ਵਾਲੀਆ

ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਸ਼ਿਵ)-ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾ ਨੂੰ ਜੀ.ਐਸ.ਟੀ. ਦੀ ਰਕਮ ਨਾ ਆਉਣ ਕਾਰਨ ਮੁਲਾਜ਼ਮਾਂ ਵਿਚ ਨਰਾਜ਼ਗੀ ਪਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਿਉਂਸਪਲ ਵਰਕਰਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆਂ ਬੁਢਲਾਡਾ, ਨਾਇਬ ਸਿੰਘ ਜੈਤੋ, ਸਤਿਨਾਮ ਅਹਿਮਦਗੜ੍ਹ, ਸੁਰਿੰਦਰ ਟੋਨਾ ਅਮ੍ਰਿਤਸਰ, ਪ੍ਰਦੀਪ ਮੁਨਕ, ਗੁਰਪ੍ਰੀਤ ਸਿੰਘ ਜਸਵੀਰ ਸਿੰਘ ਮਾਨਸਾ, ਮੁਹੰਮਦ ਹਨੀਫ਼ ਮਲੇਰਕੋਟਲਾ, ਬਲਵੀਰ ਖਹਿਰਾ ਗੁਰਦਾਸਪੁਰ, ਸਤਪਾਲ ਸਤੀ ਸੁਨਾਮ ਨੇ ਕਿਹਾ ਜੀ.ਐਸ.ਟੀ. ਦਾ ਪੈਸਾ ਸਰਕਾਰ ਪਤਾ ਨਹੀਂਂ ਕਿਥੇ ਵਰਤ ਰਹੀ ਹੈ ।ਪਿਛਲੇ ਦੋ ਮਹੀਨਿਆਂ ਤੋਂ ਮੁਲਾਜ਼ਮਾਂ ਤਨਖਾਹਾ ਲਈ ਤਰਸ ਰਹੇ ਹਨ, ਜਦੋਂਕਿ ਹੋਰ ਮਹਿਕਮਿਆਂ ਵਿਚ ਤਨਖਾਹਾ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਚੂੰਗੀ ਬਦਲੇ ਵੈਟ ਦਾ 11 ਫ਼ਸਦੀ ਹਿੱਸਾ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਣ ਦਾ ਫੈਸਲਾ ਲਿਆ ਸੀ ਆਖਿਰ ਹੁਣ ਇਹ ਹਿੱਸਾ ਕਿਥੇ ਵਰਤਿਆ ਜਾ ਰਿਹਾ ਹੈ। ਉਨਾਂ ਨੇ ਮੰਗ ਕੀਤੀ ਕਿ ਇਸ ਰਕਮ ਨੂੰ ਜਲਦੀ ਜਾਰੀ ਕੀਤਾ ਜਾਵੇ।
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਨਹੀਂ ਦਿੱਤੀ ਜਾਵੇਗੀ-ਕਲੇਰ, ਮਲਕ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਾਂਝੇ ਮੰਚ ਵਲੋਂ ਮੋਗਾ ਵਿਖੇ ਸੂਬਾਈ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।