10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਾਮਲਾ-ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਦਾ ਵਿਦੇਸ਼ ਰਹਿੰਦੇ ਰਾਣਾ ਢਿੱਲੋਂ ਅਤੇ ਗੋਲਡੀ ਗਰੋਹ ਨੇ ਲਈ ਜ਼ਿੰਮੇਵਾਰੀ

ਅਜੀਤ ਡੈਸਕ 28-06-2026
ਰਾਜਪੁਰਾ, 27 ਜੂਨ (ਜੀ.ਪੀ. ਸਿੰਘ)-ਲੰਘੇ ਦਿਨ ਦੁਪਹਿਰ ਸਮੇਂ ਲਕਸ਼ਮੀ ਪ੍ਰਾਪਰਟੀਜ਼ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਗੋਲੀਆਂ ਚਲਾਉਣ ਦੀ ਘਟਨਾ ਦੀ ਵਿਦੇਸ਼ ਰਹਿੰਦੇ ਗੈਂਗਸਟਰ ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਗੈਂਗ ਨੇ ਮੋਬਾਇਲ ’ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈ। ਸ਼ਹਿਰੀ ਥਾਣੇ ਦੀ ਪੁਲਿਸ ਨੇ ਲਕਸ਼ਮੀ ਪ੍ਰੋਪਰਟੀ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਦਫ਼ਤਰ ’ਤੇ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਪਹੂਜਾ ਵਾਸੀ ਵਾਰਡ ਨੰਬਰ 7 ਨੇੜੇ ਪਚਰੰਗਾ ਚੌਂਕ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਅੰਡਰ ਬ੍ਰਿਜ ਰੋਡ’ਤੇ ਮਾਰਕੀਟ ’ਚ ਲਕਸ਼ਮੀ ਪ੍ਰੋਪਰਟੀ ਨਾਮਕ ਦਫ਼ਤਰ ਹੈ। ਲੰਘੇ ਸ਼ੁਕਰਵਾਰ ਦੀ ਦੁਪਹਿਰ ਨੂੰ ਦਫ਼ਤਰ ਤੋਂ ਬਾਹਰ ਸਨ, ਜਦ ਉੱਥੇ ਮੌਜੂਦ ਲੜਕੀ ਨੇ ਗੋਲੀਆਂ ਚੱਲਣ ਬਾਰੇ ਖਬਰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਆਪਣੇ ਮੋਬਾਇਲ ਦੇ ਵਟਸਐੱਪ ’ਤੇ ਸੰਦੇਸ਼ ਦੇਖਿਆ ਤਾਂ ਪਤਾ ਲੱਗ ਗਿਆ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਨੇ ਫਿਰੋਤੀ ਲੈਣ ਮੈਸਜ ਭੇਜਿਆ ਸੀ। ਸੰਦੇਸ਼ ਵਿਚ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ, ਉਸਦੇ ਪਤੀ ਅਤੇ ਲੜਕੇ ’ਤੇ ਵੀ ਗੰਭੀਰ ਦੋਸ਼ ਲਗਾ ਕੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸੰਬੰਧੀ ਥਾਣਾ ਸ਼ਹਿਰੀ ਦੀ ਪੁਲਿਸ ਨੇ ਲਕਸ਼ਮੀ ਪ੍ਰੋਪਰਟੀ ਦੇ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਵਿਦੇਸ਼ ਵਿਚ ਰਹਿੰਦੇ ਗੋਲਡੀ ਢਿੱਲੋਂ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਲੋਚਿਸਤਾਨ ’ਚ ਆਤਮਘਾਤੀ ਹਮਲਾਵਰ ਸਮੇਤ 8 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ 60 ਕਿਲੋਮੀਟਰ ਤੋਂ ਪਹਿਲਾਂ ਨਹੀਂ ਬਣਨਗੇ ਨਵੇਂ ਟੋਲ ਪਲਾਜ਼ੇ, ਸਰਕਾਰ ਨੇ ਜਾਰੀ ਕੀਤੀ ਨਵੀਂ ਐੱਸ.ਓ.ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।