10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

60 ਕਿਲੋਮੀਟਰ ਤੋਂ ਪਹਿਲਾਂ ਨਹੀਂ ਬਣਨਗੇ ਨਵੇਂ ਟੋਲ ਪਲਾਜ਼ੇ, ਸਰਕਾਰ ਨੇ ਜਾਰੀ ਕੀਤੀ ਨਵੀਂ ਐੱਸ.ਓ.ਪੀ.

ਅਜੀਤ ਡੈਸਕ 28-06-2026
ਮੰਡੀ ਗੋਬਿੰਦਗੜ੍ਹ, 27 ਜੂਨ (ਮੋਹਿਤ ਸਿੰਗਲਾ)- ਕੇਂਦਰ ਸਰਕਾਰ ਨੇ ਕੌਮੀ ਸ਼ਾਹ ਮਾਰਗਾਂ ’ਤੇ ਟੋਲ ਪਲਾਜ਼ਿਆਂ ਦੀ ਸਥਾਪਨਾ ਸਬੰਧੀ ਨਵੇਂ ਨਿਯਮ ਲਾਗੂ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਹੁਣ ਨਵੇਂ ਹਾਈਵੇਅ ’ਤੇ 60 ਕਿਲੋਮੀਟਰ ਤੋਂ ਘੱਟ ਦੂਰੀ ਦੇ ਅੰਦਰ ਟੋਲ ਪਲਾਜ਼ੇ ਸਥਾਪਤ ਨਹੀਂ ਕੀਤੇ ਜਾਣਗੇ। ਇਸ ਸਬੰਧ ਵਿਚ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਇਸੇ ਹਫ਼ਤੇ ਇੱਕ ਨਵੀਂ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਹੈ ਤੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਹਿੱਤ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਮੰਤਰਾਲੇ ਦੇ ਅਨੁਸਾਰ ਮੌਜੂਦਾ ਸਮੇਂ ਵਿਚ ਦੇਸ਼ ਭਰ ਵਿੱਚ ਲਗਭਗ 130 ਅਜਿਹੇ ਸਥਾਨ ਹਨ, ਜਿੱਥੇ ਯਾਤਰੀਆਂ ਨੂੰ 60 ਕਿਲੋਮੀਟਰ ਦੀ ਦੂਰੀ ਦੇ ਅੰਦਰ ਦੋ ਵਾਰ ਟੋਲ ਟੈਕਸ ਅਦਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਕਰੀਬ 22 ਟੋਲ ਪਲਾਜ਼ੇ ਅਜਿਹੇ ਹਨ, ਜੋ ਇੱਕ-ਦੂਜੇ ਤੋਂ 30 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹਨ । ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਦੇ ਮੈਂਬਰ (ਕਮਰਸ਼ੀਅਲ ਓਪਰੇਸ਼ਨ) ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਟੋਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸੜਕ ਆਵਾਜਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸੰਯੁਕਤ ਸਕੱਤਰ (ਟੋਲ), ਐੱਨਐੱਚਆਈਡੀਸੀਐੱਲ ਦੇ ਪ੍ਰਬੰਧ ਨਿਰਦੇਸ਼ਕ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ । ਸਰਕਾਰ ਦਾ ਮੰਨਣਾ ਹੈ ਕਿ ਨਵੀਂ ਐੱਸ.ਓ.ਪੀ. ਦੇ ਲਾਗੂ ਹੋਣ ਨਾਲ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਵਿਚ ਪਾਰਦਰਸ਼ਤਾ ਵਧੇਗੀ, ਯਾਤਰੀਆਂ ’ਤੇ ਬੇਲੋੜਾ ਆਰਥਿਕ ਬੋਝ ਘਟੇਗਾ ਅਤੇ ਟੋਲ ਪ੍ਰਬੰਧਨ ਪ੍ਰਣਾਲੀ ਹੋਰ ਵਿਵਸਥਿਤ ਅਤੇ ਜਵਾਬਦੇਹ ਬਣੇਗੀ ।
ਪਿਛਲੀ ਖ਼ਬਰ ਮਾਮਲਾ-ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਦਾ ਵਿਦੇਸ਼ ਰਹਿੰਦੇ ਰਾਣਾ ਢਿੱਲੋਂ ਅਤੇ ਗੋਲਡੀ ਗਰੋਹ ਨੇ ਲਈ ਜ਼ਿੰਮ... ਅਗਲੀ ਖ਼ਬਰ ਗਰਮੀ ਨੇ ਕੱਢੇ ਵੱਟ, ਬਿਜਲੀ ਦੀ ਮੰਗ ’ਚ 16604 ਮੈਗਾਵਾਟ ਦਾ ਰਿਕਾਰਡਤੋੜ ਵਾਧਾ ਝੋਨੇ ਦੀ ਦੇਰੀ ਨਾਲ ਹੋ ਰਹੀ ਲਵਾਈ ਕਾਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।