10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਦੱਦੂ ਗਰੋਹ ਦੇ 5 ਮੈਂਬਰ ਅਸਲ੍ਹੇ ਸਮੇਤ ਗ੍ਰਿਫ਼ਤਾਰ

ਅਜੀਤ ਡੈਸਕ 28-06-2026
ਸੰਗਰੂਰ, 27 ਜੂਨ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) – ਜ਼ਿਲ੍ਹਾ ਪੁਲਿਸ ਸੰਗਰੂਰ ਨੇ ਮਾਲਵਾ ਖੇਤਰ ਵਿਚ ਸਰਗਰਮ ਦੱਦੂ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਅਸਲ੍ਹਾ ਅਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਕਪਤਾਨ ਦਵਿੰਦਰ ਅੱਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕੁਲਦੀਪ ਸਿੰਘ ਟੁੱਲੂ, ਮਨਜਿੰਦਰ ਸਿੰਘ ਮਨੀ, ਹਰਪ੍ਰੀਤ ਸਿੰਘ ਅਨਮੋਲ, ਸਾਹਿਲ ਨੈਪਾਲੀ ਅਤੇ ਪ੍ਰਭਜੋਤ ਸਿੰਘ ਪ੍ਰਭ ਦਾ ਟੋਲਾ ਜ਼ਿਲ੍ਹਾ ਸੰਗਰੂਰ, ਮਾਨਸਾ, ਪਟਿਆਲਾ ਅਤੇ ਬਰਨਾਲਾ ਪੁਲਿਸ ਨੂੰ ਲੋੜੀਦਾਂ ਸੀ। ਇਨ੍ਹਾਂ ਉੱਪਰ ਕਤਲ ਅਤੇ ਇਰਾਦਾ ਕਤਲ ਦੇ ਕੇਸ ਦਰਜ ਸਨ। ਅੱਤਰੀ ਨੇ ਦੱਸਿਆ ਕਿ ਬਡਰੁੱਖਾਂ ਪਿੰਡ ਲਾਗਿਓਂ ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਅਕਤੀਆਂ ਕੋਲੋਂ ਦੋ ਪਿਸਤੌਲ 32 ਬੌਰ, ਇੱਕ ਪਿਸਤੌਲ 315 ਬੌਰ, ਇੱਕ ਪਿਸਤੌਲ 30 ਬੌਰ, ਇੱਕ ਰਾਈਫ਼ਲ, ਵੱਡੀ ਮਾਤਰਾ ਵਿੱਚ ਰੌਂਦ, ਇਕ ਖ਼ਪਰਾ ਅਤੇ ਲੋਹੇ ਦੇ ਚਾਰ ਪਾਇਪ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਰੁੱਧ ਥਾਣਾ ਲੌਂਗੋਵਾਲ ਵਿੱਚ ਦਫ਼ਾ 310 (4), 310 (5) ਬੀ.ਐਨ.ਐਸ. ਅਤੇ 25/54/59 ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਕਤਲ ਕੇਸ ਵਿਚ ਵਰਤੀ 12 ਬੌਰ ਦੀ ਰਾਈਫ਼ਲ ਵੀ ਬਰਾਮਦ ਕਰਵਾਈ ਗਈ ਹੈ। ਇਸ ਮੌਕੇ ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਡੀ.ਐਸ.ਪੀ. ਸੁਖਦੇਵ ਸਿੰਘ ਬਰਾੜ, ਇੰਸ: ਸੰਦੀਪ ਸਿੰਘ, ਥਾਣਾ ਮੁਖੀ ਲੌਂਗੋਵਾਲ ਬਲਵੰਤ ਸਿੰਘ, ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਨਾ ਮਿਲੀ ਤਾਂ ਸੰਘਰਸ਼ ਲਈ ਮਜਬੂਰ ਹੋਵਾਂਗੇ-ਲੱਖੋਵਾਲ ਅਗਲੀ ਖ਼ਬਰ ਸ਼ੋਏਬ ਅਖ਼ਤਰ ਦੇ ਭਰਾ ਦੇ ਜਨਾਜ਼ੇ ’ਚ ਸ਼ਾਮਿਲ ਹੋਏ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।