08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕੱਚੇ ਤੇਲ ਦੀਆਂ ਕੀਮਤਾਂ 73 ਡਾਲਰ ਪ੍ਰਤੀ ਬੈਰਲ ਤੱਕ ਡਿੱਗੀਆਂ

ਅਜੀਤ ਡੈਸਕ 26-06-2026

ਨਵੀਂ ਦਿੱਲੀ, 25 ਜੂਨ (ਪੀ. ਟੀ. ਆਈ.)-ਵੀਰਵਾਰ ਨੂੰ ਵਿਸ਼ਵਵਿਆਪੀ ਤੇਲ ਦੀਆਂ ਕੀਮਤਾਂ ਈਰਾਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈਆਂ। ਇਸ ਨਾਲ ਭਾਰਤ ਨੂੰ, ਜੋ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਹੈ, ਨੂੰ ਮਹਿੰਗਾਈ ਦਾ ਜੋਖਮ ਘੱਟ ਹੋਣ, ਦਰਾਮਦ ਬਿੱਲ ਘਟਣ ਅਤੇ ਸਰਕਾਰ ਦੀ ਵਿੱਤੀ ਸਥਿਤੀ ਵਿਚ ਸੁਧਾਰ ਹੋਣ ਨਾਲ ਵੱਡੀ ਰਾਹਤ ਮਿਲੀ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਲਗਭਗ 72-73 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈਆਂ ਹਨ, ਜਦੋਂਕਿ ਅਮਰੀਕੀ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ। ਇਸ ਨਾਲ ਭੂ-ਰਾਜਨੀਤਿਕ ਜੋਖਮ ਕਾਰਨ ਵਧੀ ਕੀਮਤ ਦਾ ਅਸਰ ਖ਼ਤਮ ਹੋ ਗਿਆ ਹੈ। ਅਮਰੀਕਾ-ਇਜ਼ਰਾਈਲ-ਈਰਾਨ ਸੰਘਰਸ਼ ਦੇ ਸਿਖਰ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਨੂੰ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਤੇਲ ਦੀਆਂ ਕੀਮਤਾਂ ਹੁਣ ਫਰਵਰੀ ਦੇ ਅਖੀਰ ਦੇ ਪੱਧਰ ’ਤੇ ਆ ਗਈਆਂ ਹਨ, ਜਦੋਂ ਮੱਧ ਪੂਰਬ ’ਚ ਊਰਜਾ ਤਣਾਅ ਪੈਦਾ ਨਹੀਂ ਹੋਇਆ ਸੀ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 27-29 ਜੂਨ ਤੱਕ ਸੈਸ਼ਲਸ ਜਾਣਗੇ ਅਗਲੀ ਖ਼ਬਰ ਖੁੱਲ੍ਹ ਕੇ ਪਾਕਿ ਦੇ ਸਮਰਥਨ ’ਚ ਆਇਆ ਚੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।