04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਸਰਵੇਖਣਾਂ ਤੇ ਸਕੀਮਾਂ ਦਾ ਕੰਮ ਸਿੱਖਿਆ ਵਿਭਾਗ ਦੇ ਮੋਢਿਆਂ ’ਤੇ

ਅਜੀਤ ਡੈਸਕ 24-06-2026

24453 ਬੂਥ ਅਧਿਕਾਰੀਆਂ ਵਿਚੋਂ 17467 ਬੂਥ ਅਧਿਕਾਰੀ ਕੇਵਲ ਸਕੂਲਾਂ ਦੇ ਅਧਿਆਪਕ
ਚੰਡੀਗੜ੍ਹ, 23 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਵਿਚ ਇਸ ਸਮੇਂ ਮਰਦਮਸ਼ੁਮਾਰੀ, ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ. ਆਰ.), ਨਸ਼ਾ ਤੇ ਆਰਥਿਕ ਸਮਾਜਿਕ ਜਨਗਣਨਾ ਤੇ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਜਿਹੇ ਕੰਮ ਕੀਤੇ ਜਾ ਰਹੇ ਹਨ। ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਸਰਵੇਖਣਾਂ ਅਤੇ ਸਕੀਮਾਂ ਦਾ ਭਾਰ ਸਿੱਖਿਆ ਵਿਭਾਗ ਦੇ ਮੋਢਿਆਂ ’ਤੇ ਆਣ ਪਿਆ ਹੈ। ਜੇਕਰ ਪੰਜਾਬ ਵਿਚ ਚੱਲ ਰਹੇ ਕੇਵਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ. ਆਰ.) ਭਾਵ ‘ਵੋਟਾਂ ਦੀ ਗਹਿਣ ਸੁਧਾਈ’ ਕੰਮ ਦੀ ਗੱਲ ਕੀਤੀ ਜਾਵੇ ਤਾਂ ਐਸ.ਆਈ.ਆਰ ਲਈ ਸਿੱਖਿਆ ਵਿਭਾਗ ਵਿਚੋਂ 17467 ਅਧਿਆਪਕਾਂ ਨੂੰ ਬੂਥ ਪੱਧਰੀ ਅਧਿਕਾਰੀ (ਬੀ.ਐਲ.ਓ) ਨਿਯੁਕਤ ਕੀਤਾ ਗਿਆ ਹੈ। ਬੀ.ਐਲ.ਓ ਤੋਂ ਇਲਾਵਾ ਬੀ.ਐਲ.ਓ ਸੁਪਰਵਾਈਜ਼ਰ, ਬਲਾਕ ਪੱਧਰੀ ਟਰੇਨਰ ਅਤੇ ਮਾਸਟਰ ਟਰੇਨਰ ਆਦਿ ਵੀ ਸਕੂਲ ਅਧਿਆਪਕਾਂ ਅਤੇ ਲੈਕਚਰਾਰਜ਼ ਨੂੰ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਵੋਟ ਪਾਉਣ ਲਈ ਪੰਜਾਬ ਵਿਚ ਕਰੀਬ 24453 ਬੂਥ (ਵੋਟ ਪੋਲਿੰਗ ਕੇਂਦਰ) ਬਣਾਏ ਗਏ ਹਨ ਅਤੇ ਹਰੇਕ ਬੂਥ ’ਤੇ ਇਕ ਬੀ.ਐਲ.ਓ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ 24453 ਬੂਥ ਅਧਿਕਾਰੀਆਂ ਵਿਚੋਂ 17467 ਬੂਥ ਅਧਿਕਾਰੀ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਕਲਰਕ ਲਾਏ ਗਏ ਹਨ, ਜੋ ਕਿ ਤਕਰੀਬਨ 67 ਫ਼ੀਸਦ ਬਣ ਜਾਂਦੇ ਹਨ । ਇਸ ਪ੍ਰਬੰਧਕੀ ਖ਼ਾਮੀ ਦਾ ਸਿੱਧਾ ਅਸਰ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈ ਰਿਹਾ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਗ਼ਰੀਬ ਅਤੇ ਮੱਧਮ ਵਰਗ ਦੇ ਬੱਚਿਆਂ ਦੀ ਪੜ੍ਹਾਈ ਰਾਮ ਭਰੋਸੇ ਚੱਲ ਰਹੀ ਹੈ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਅਧਿਆਪਕਾਂ, ਲੈਕਚਰਾਰਾਂ ਅਤੇ ਹੋਰਨਾਂ ਨੂੰ ਗ਼ੈਰ-ਵਿਦਿਅਕ ਕੰਮਾਂ ਤੋਂ ਤੁਰੰਤ ਮੁਕਤ ਕੀਤਾ ਜਾਵੇ।

ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਚੋਣਾ ’ਚ ਰਾਜਿੰਦਰ ਦੀਪਾ ਦੇ ਸਮਰਥਕਾਂ ਦੀ ਵੱਡੀ ਜਿੱਤ ਅਗਲੀ ਖ਼ਬਰ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਹਜ਼ਮ ਨਹੀਂ ਹੋ ਰਹੀ - ਬਰਿੰਦਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।