03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਲੈਂਡ ਪੋਰਟ ਅਟਾਰੀ ਸਰਹੱਦ ਵਿਖੇ ‘ਐਂਟੀ ਹਿਊਮਨ ਟ੍ਰੈਫਿਕਿੰਗ’ ਵਿਸ਼ੇ ’ਤੇ ਦੋ ਦਿਨਾ ਸੈਮੀਨਾਰ ਸਮਾਪਤ

ਅਜੀਤ ਡੈਸਕ 24-06-2026

ਭਾਰਤ ਸਰਕਾਰ ਨੇ ਦੇਸ਼ ਦੇ ਉੱਤਰੀ ਖੇਤਰ ਵਿਚ ਪਹਿਲੀ ਵਾਰ ਕਰਵਾਇਆ ਸੈਮੀਨਾਰ : ਸੂਰਜ ਭਾਨ
ਮਨੁੱਖੀ ਤਸਕਰੀ ਰੋਕਣ ਵਿਚ ਸਥਾਈ ਹੋਵੇਗਾ ਸੈਮੀਨਾਰ : ਡੀ. ਆਈ. ਜੀ. ਚੰਦੇਲ

ਅਟਾਰੀ ਸਰਹੱਦ, (ਅੰਮ੍ਰਿਤਸਰ) 23 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ‘ਤੇ ਸਥਿਤ ਗ੍ਰਹਿ ਵਿਭਾਗ ਭਾਰਤ ਨਾਲ ਸੰਬੰਧਿਤ ਵਿਭਾਗ ਲੈਂਡ ਪੋਰਟਸ ਅਥਾਰਟੀ ਆਫ ਇੰਡੀਆ ਅਤੇ ਬਾਰਡਰ ਸਕਿਉਰਿਟੀ ਫੋਰਸ ਵਲੋਂ ਮਨੁੱਖੀ ਤਸਕਰੀ ਵਰਗੇ ਗੰਭੀਰ ਅਪਰਾਧ ਦੀ ਰੋਕਥਾਮ ਅਤੇ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਐਂਟੀ ਹਿਊਮਨ ਟ੍ਰੈਫਿਕਿੰਗ’ ਵਿਸ਼ੇ ‘ਤੇ ਕਰਵਾਇਆ ਦੋ ਦਿਨਾਂ ਸੈਮੀਨਾਰ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਸੈਮੀਨਾਰ ਸਮਾਰੋਹ ਦੇ ਆਖਰੀ ਦਿਨ ਮੁੱਖ ਮਹਿਮਾਨ ਡੀ.ਆਈ.ਜੀ. ਐੱਸ.ਐੱਸ. ਚੰਦੇਲ ਵਿਸ਼ੇਸ਼ ਤੌਰ ‘ਤੇ ਪੁੱਜੇ ਸਨ, ਇਸ ਦੌਰਾਨ ਅਟਾਰੀ ਸਰਹੱਦ ‘ਤੇ ਸਥਿਤ ਆਈ. ਸੀ. ਪੀ. ਵਿਖੇ ਦੋ ਰੋਜ਼ਾ ਮਨੁੱਖੀ ਤਸਕਰੀ ਰੋਕਣ ਲਈ ਕੀਤੇ ਗਏ ਸੈਮੀਨਾਰ ਵਿਚ ਪੁੱਜੇ ਭਾਰਤ ਸਰਕਾਰ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਬੀ. ਐੱਸ. ਐੱਫ. ਪੰਜਾਬ ਪੁਲਿਸ ਅਤੇ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਸੂਰਜ ਭਾਨ ਹਾਂਡਾ, ਮੈਨੇਜਰ, ਲੈਂਡ ਪੋਰਟ ਅਟਾਰੀ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਦੌਰਾਨ ਡੀ.ਆਈ.ਜੀ. ਚੰਦੇਲ ਨੇ ਕਿਹਾ ਕਿ ਮਨੁੱਖੀ ਤਸਕਰੀ ਇਕ ਗੰਭੀਰ ਸਮਾਜਿਕ ਅਤੇ ਅੰਤਰਰਾਸ਼ਟਰੀ ਚੁਣੌਤੀ ਹੈ, ਜਿਸ ਨਾਲ ਨਜਿੱਠਣ ਲਈ ਸਾਰੀਆਂ ਸੁਰੱਖਿਆ ਅਤੇ ਪ੍ਰਸ਼ਾਸਨਿਕ ਏਜੰਸੀਆਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਅਤੇ ਜਾਣਕਾਰੀ ਦਾ ਆਦਾਨ-ਪ੍ਰਦਾਨ ਬਹੁਤ ਜ਼ਰੂਰੀ ਹੈ। ਸੈਮੀਨਾਰ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਮਨੁੱਖੀ ਤਸਕਰੀ ਨਾਲ ਸੰਬੰਧਿਤ ਕਾਨੂੰਨੀ, ਸਮਾਜਿਕ ਅਤੇ ਸੁਰੱਖਿਆ ਪੱਖਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਨਰੇਸ਼ ਮੋਦਗਿਲ ਸਾਬਕਾ ਜੱਜ, ਡਾ. ਅਰਵਿੰਦਿਕਾ ਚੌਧਰੀ ਸਹਾਇਕ ਪ੍ਰੋਫੈਸਰ, ਕਾਨੂੰਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਨੀਲਮ ਚੌਧਰੀ ਜੁਆਇੰਟ ਡਾਇਰੈਕਟਰ, ਪਲਾਂਟ ਕਵਾਰੰਟਾਈਨ ਅਤੇ ਸਾਹਿਲੇਸ਼, 168 ਬਟਾਲੀਅਨ ਬੀ.ਐੱਸ.ਐੱਫ. ਨੇ ਆਪਣੇ ਵਿਸ਼ੇਸ਼ ਲੈਕਚਰਾਂ ਰਾਹੀਂ ਪੁੱਜੇ ਲੋਕਾਂ ਨੂੰ ਮਨੁੱਖੀ ਤਸਕਰੀ ਦੀ ਪਛਾਣ, ਰੋਕਥਾਮ, ਕਾਨੂੰਨੀ ਕਾਰਵਾਈ ਅਤੇ ਅੰਤਰ-ਵਿਭਾਗੀ ਸਹਿਯੋਗ ਸੰਬੰਧੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ । ਆਈ. ਸੀ. ਪੀ. ਅਟਾਰੀ ਵਿਖੇ ਅੱਜ ਸੈਮੀਨਾਰ ਦੀ ਸਮਾਪਤੀ ਸਮਾਰੋਹ ਦੌਰਾਨ ਰਵਿੰਦਰ ਕੁਮਾਰ, ਡਾਇਰੈਕਟਰ, ਲੈਂਡ ਪੋਰਟਸ ਅਥਾਰਟੀ ਆਫ ਇੰਡੀਆ ਨੇ ਵਰਕਸ਼ਾਪ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਸੰਬੰਧਿਤ ਏਜੰਸੀਆਂ ਦਾ ਸਾਂਝੇ ਤੌਰ ‘ਤੇ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਾਰੇ ਬੁਲਾਰਿਆਂ, ਭਾਗੀਦਾਰਾਂ ਅਤੇ ਸਹਿਯੋਗੀ ਏਜੰਸੀਆਂ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਦੀ ਰਸਮੀ ਸਮਾਪਤੀ ਦਾ ਐਲਾਨ ਕੀਤਾ। ਇਸ ਸੈਮੀਨਾਰ ਵਿਚ ਕਸਟਮ, ਇਮੀਗ੍ਰੇਸ਼ਨ, ਪਲਾਂਟ ਕਵਾਰੰਟਾਈਨ, ਸਿਹਤ ਵਿਭਾਗ, ਬੀ.ਐੱਸ.ਐੱਫ. ਅਤੇ ਹੋਰ ਸੰਬੰਧਿਤ ਏਜੰਸੀਆਂ ਦੇ ਇਕ ਸੋ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਦੋ ਦਿਨਾਂ ਦੌਰਾਨ ਕਰਵਾਏ ਗਏ ਵੱਖ-ਵੱਖ ਤਕਨੀਕੀ ਅਤੇ ਜਾਣਕਾਰੀ ਭਰਪੂਰ ਸੈਸ਼ਨਾਂ ਰਾਹੀਂ ਭਾਗੀਦਾਰਾਂ ਨੂੰ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਕਾਨੂੰਨੀ ਪ੍ਰਾਵਧਾਨਾਂ, ਪੀੜਤਾਂ ਦੀ ਪਛਾਣ, ਬਚਾਅ ਅਤੇ ਪੁਨਰਵਾਸ ਸੰਬੰਧੀ ਪ੍ਰਕਿਰਿਆਵਾਂ ਅਤੇ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ । ਐੱਲ. ਪੀ. ਆਈ. ਦੇ ਅਟਾਰੀ ਸਰਹੱਦ ਤੇ ਆਈ. ਸੀ. ਪੀ. ਵਿਖੇ ਸਥਿਤ ਮੈਨੇਜਰ ਸੂਰਜ ਭਾਨ ਹਾਂਡਾ ਨੇ ਸਮੁੱਚੇ ਭਾਰਤ ਤੋਂ ਪੁੱਜੇ ਅਹੁਦੇਦਾਰਾਂ ਦਾ ਅਟਾਰੀ ਸਰਹੱਦ ’ਤੇ ਆਉਣ ’ਤੇ ਧੰਨਵਾਦ ਕੀਤਾ।

ਪਿਛਲੀ ਖ਼ਬਰ ਮਾਮਲਾ ਸ਼ੰਭੂ ਨੇੜੇ ਰੇਲਵੇ ਪਟੜੀ ’ਤੇ ਹੋਏ ਧਮਾਕੇ ਦਾ, ਐੱਨ.ਆਈ.ਏ. ਅਦਾਲਤ ਨੇ ਪੰਜ ਮੁਲਜ਼ਮ 23 ਜੁਲਾਈ ਤੱਕ ਨਿਆਂਇਕ ਹਿਰਾਸ... ਅਗਲੀ ਖ਼ਬਰ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਜ਼ੋਰਦਾਰ ਸੰਘਰਸ਼ ਕਰਨ ਦਾ ਫ਼ੈਸਲਾ, ਜੁਲਾਈ ਦੇ ਪਹਿਲੇ ਹਫ਼ਤੇ ਪੰਜ ਬੀਬੀਆਂ ਮੁੱਖ ਮੰਤਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।