02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਰਿਵਾਲਵਰ ਤਾਣ ਕੇ ਪਤਨੀ ਤੇ ਲੜਕੇ ਨੂੰ ਕੀਤਾ ਅਗਵਾ-4 ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 21-06-2026

ਰਾਜਪੁਰਾ (ਪਟਿਆਲਾ), 20 ਜੂਨ (ਜੀ.ਪੀ. ਸਿੰਘ)-ਰਿਵਾਲਵਰ ਤਾਣ ਕੇ ਇਕ ਵਿਅਕਤੀ ਦੀ ਪਤਨੀ ਅਤੇ ਲੜਕੇ ਨੂੰ ਅਗਵਾ ਕਰਕੇ ਲੈ ਜਾਣ ‘ਤੇ ਥਾਣਾ ਸ਼ੰਭੂ ਦੀ ਪੁਲਿਸ ਨੇ ਇਕ ਨਾਮਜ਼ਦ ਅਤੇ 3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਵਾਸੀ ਪਿੰਡ ਖੇੜੀ ਗੁਰਨਾ ਨੇ ਬਿਆਨ ਦਰਜ ਕਰਵਾਏ ਕਿ ਲੰਘੀ ਸਵੇਰ 2 ਵਜੇ ਦੇ ਕਰੀਬ ਜਗਦੀਸ਼ ਸਿੰਘ ਪੁੱਤਰ ਮਲਾਗਰ ਸਿੰਘ ਵਾਸੀ ਪਿੰਡ ਨੱਥਮਲਪੁਰ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ 3 ਅਣਪਛਾਤੇ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ਆਇਆ। ਉਸ ਨੇ ਹੱਥ ਵਿਚ ਰਿਵਾਲਵਰ ਫੜਿਆ ਹੋਇਆ ਸੀ ਅਤੇ ਨਾ-ਮਾਲੂਮ ਵਿਅਕਤੀਆਂ ਦੇ ਹੱਥਾਂ ਵਿਚ ਡੰਡੇ/ਕਿਰਪਾਨਾਂ ਸਨ। ਉਸ ਨੇ ਆਉਣ ਸਾਰ ਉਸ ‘ਤੇ ਆਪਣੀ ਰਿਵਾਲਵਰ ਨੂੰ ਤਾਣ ਲਿਆ ਅਤੇ ਉਸ ਦੀ ਪਤਨੀ ਨੂੰ ਖਿੱਚ ਕੇ ਆਪਣੇ ਨਾਲ ਲਿਜਾਣ ਲੱਗਾ। ਜਿਸ ‘ਤੇ ਉਸ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਤੇ ਉਹ ਵੀ ਆਪਣੀ ਪਤਨੀ ਨੂੰ ਫੜ੍ਹ ਕੇ ਰੋਕ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਦੌਰਾਨ ਜਗਦੀਸ਼ ਸਿੰਘ ਧੱਕੇ ਨਾਲ ਮੁੱਦਈ ਦੀ ਪਤਨੀ ਨੂੰ ਆਪਣੇ ਨਾਲ ਬਾਹਰ ਲੈ ਗਿਆ ਅਤੇ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਉਸ ਦਾ ਲੜਕਾ ਇਕਜੋਤ ਸਿੰਘ ਧੱਕੇ ਨਾਲ ਖੋਹ ਲਿਆ ਅਤੇ ਬਾਹਰ ਖੜ੍ਹੀ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ। ਥਾਣਾ ਸ਼ੰਭੂ ਦੀ ਪੁਲਿਸ ਨੇ ਜਗਦੀਸ਼ ਸਿੰਘ ਸਮੇਤ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸੂਬੇ ਨੂੰ ਜਲ ਖੇਤਰ ’ਚ ਆਤਮ-ਨਿਰਭਰ ਬਣਾਉਣ ਲਈ ‘ਜਲ ਸੰਰਕਸ਼ਿਤ ਹਰਿਆਣਾ’ ਪ੍ਰਾਜੈਕਟ ਪ੍ਰਵਾਨਿਤ- ਨਾਇਬ ਸਿੰਘ ਸੈਣੀ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈਆਂ ਚਿੱਠੀਆਂ, ਅਕਾਲੀ ਦਲ (ਬ) ਦਾ ਬੁਲਾਰਾ ਕਿਵੇਂ ਦਿਖਾ ਰਿਹੈ?- ਵਡਾਲਾ, ਛੋਟੇਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।