24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਯੁੱਧ ਦੌਰਾਨ ਗਾਜ਼ਾ 'ਚ ਫਿਲਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ 73 ਹਜ਼ਾਰ ਤੋਂ ਟੱਪਿਆ <br/>

ਅਜੀਤ ਡੈਸਕ 15-06-2026
ਦੀਰ ਅਲ-ਬਲਾਹ, 14 ਜੂਨ (ਏਜੰਸੀ)-ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਯੁੱਧ 'ਚ ਮਰਨ ਵਾਲੇ ਫਿਲਸਤੀਨੀਆਂ ਦੀ ਗਿਣਤੀ 73,000 ਤੋਂ ਜ਼ਿਆਦਾ ਹੋ ਗਈ ਹੈ | ਐਤਵਾਰ ਨੂੰ ਇਹ ਤਾਜ਼ਾ ਅੰਕੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਨੇ ਅਕਤੂਬਰ 'ਚ ਹੋਏ ਇਕ ਕਮਜ਼ੋਰ ਜੰਗਬੰਦੀ ਸਮਝੌਤੇ ਦੇ ਬਾਵਜੂਦ ਹਮਲੇ ਜਾਰੀ ਰੱਖੇ | ਮੰਤਰਾਲੇ ਦੇ ਰਿਕਾਰਡ ਵਿਭਾਗ ਦੇ ਮੁਖੀ ਜ਼ਾਹਰ ਅਲ-ਵਹੀਦੀ ਅਤੇ ਮੰਤਰਾਲੇ ਦੇ ਜਨ ਸੰਪਰਕ ਵਿਭਾਗ ਦੇ ਹਮਜ਼ਾ ਸਲੇਮ ਨੇ ਇਸ ਦੀ ਪੁਸ਼ਟੀ ਕੀਤੀ | ਯੁੱਧ ਦੀ ਸ਼ੁਰੂਆਤ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਕੁਲ ਗਿਣਤੀ 73001 ਹੋ ਗਈ ਹੈ | ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਪੰਜ ਲੋਕਾਂ ਦੀ ਮੌਤ ਹੋਈ, ਦੱਖਣੀ ਸ਼ਹਿਰ ਖਾਨ ਯੂਨਿਸ 'ਚ ਦੋ ਅਤੇ ਮੱਧ ਗਾਜ਼ਾ 'ਚ ਇਕ, ਇਸ ਦੇ ਇਲਾਵਾ ਦੋ ਲੋਕਾਂ ਦੀ ਮੌਤ ਪਹਿਲਾਂ ਲੱਗੀਆਂ ਸੱਟਾਂ ਕਾਰਨ ਹੋਈ | ਯੁੱਧ ਦੀ ਸ਼ੁਰੂਆਤ ਤੋਂ ਹੁਣ ਤੱਕ 1,73,200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ | ਇਹ ਯੁੱਧ 7 ਅਕਤੂਬਰ 2023 ਨੂੰ ਹਮਾਸ ਦੀ ਅਗਵਾਈ 'ਚ ਇਜ਼ਰਾਈਲ 'ਤੇ ਹੋਏ ਹਮਲੇ ਤੋਂ ਸ਼ੁਰੂ ਹੋਇਆ ਸੀ | ਉਸ ਹਮਲੇ 'ਚ 1200 ਲੋਕ ਮਾਰੇ ਗਏ ਸਨ ਅਤੇ 251 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ |

ਪਿਛਲੀ ਖ਼ਬਰ ਬਾਗ਼ੀ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਾਕੋਲੀ ਦਾ ਪੁੱਤਰ ਮਮਤਾ ਤੋਂ ਮਿਲੇ ਤੋਹਫ਼ੇ ਕਰੇਗਾ ਵਾਪਸ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਅਤੇ ਭਾਈ ਵਡਾਲਾ ਵਿਚਕਾਰ ਹੋਇਆ ਵਿਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।