19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਾਕਿ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਲਈ ਕੰਮ ਕਰਦੇ ਹੈਾਡਲਰ ਅੰਮਿ੍ਤਸਰ 'ਚ ਕਾਬੂ <br/>

ਅਜੀਤ ਡੈਸਕ 13-06-2026
ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਪੰਜਾਬ 'ਚ ਪਾਕਿਸਤਾਨ ਤੋਂ ਹਥਿਆਰ ਭੇਜ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਗਰੋਹ ਨੂੰ ਪੁਲਿਸ ਵਲੋਂ ਬੇਨਕਾਬ ਕੀਤਾ ਹੈ, ਇਸ ਸੰਬੰਧੀ ਪੁਲਿਸ ਵਲੋਂ ਦੋ ਮੁਲਜ਼ਮਾਂ ਤੋਂ ਇਲਾਵਾ ਅੰਮਿ੍ਤਸਰ ਦੀ ਜੇਲ੍ਹ 'ਚ ਬੰਦ ਇਕ ਹੋਰ ਮੁਲਜ਼ਮ ਨੂੰ ਵੀ ਨਾਮਜਦ ਕਰ ਲਿਆ ਗਿਆ ਹੈ | ਗਿ੍ਫਤਾਰ ਮੁਲਜ਼ਮਾਂ ਕੋਲੋਂ 2 ਹੈਾਡ ਗ੍ਰਨੇਡਾਂ ਤੋਂ ਇਲਾਵਾ 7 ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ 'ਚ ਤਿੰਨ ਗਲੋਕ ਪਿਸਤੌਲ ਵੀ ਸ਼ਾਮਿਲ ਹਨ | ਇਹ ਪ੍ਰਗਟਾਵਾ ਐੱਸ. ਐੱਸ. ਪੀ. ਦਿਹਾਤੀ ਕਵੰਲਪ੍ਰੀਤ ਸਿੰਘ ਚਾਹਲ ਨੇ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਦਵਿੰਦਰ ਸਿੰਘ ਵਾਸੀ ਪਿੰਡ ਚੁੰਘ ਤੇ ਰਾਜਵਿੰਦਰ ਸਿੰਘ ਉਰਫ ਭੋਲਾ ਵਾਸੀ ਸੁਰਸਿੰਘ ਦੋਵੇਂ ਜ਼ਿਲ੍ਹਾ ਅੰਮਿ੍ਤਸਰ ਵਜੋੋਂ ਹੋਈ ਹੈ | ਇਨ੍ਹਾਂ ਦੀ ਗਿ੍ਫਤਾਰੀ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਅੰਮਿ੍ਤਸਰ ਦੀ ਜੇਲ੍ਹ 'ਚ ਬੰਦ ਮੁਲਜਮ ਹਰਵੰਤ ਸਿੰਘ ਉਰਫ ਹੈਰੀ ਵਾਸੀ ਹਰਦੋ ਪੁਤਲੀ ਝੰਡੇਰ ਦਾ ਸੰਬੰਧ ਗਿ੍ਫਤਾਰ ਕੀਤੇ ਮੁਲਜ਼ਮਾਂ ਨਾਲ ਪਾਇਆ ਗਿਆ | ਜਿਸ ਤੋਂ ਜੇਲ੍ਹ ਅੰਦਰੋਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ | ਦਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਮੰਨਿਆ ਕਿ ਹਰਵੰਤ ਸਿੰਘ ਉਰਫ ਹੈਰੀ ਜੋ ਸਿੱਧੇ ਤੌਰ 'ਤੇ ਵਿਦੇਸ਼ ਵਿਚ ਬੈਠੇ ਚਰਚਿਤ ਗੈਂਗਸਟਰ ਹੈਪੀ ਪਛੀਆਂ ਦੇ ਸੰਪਰਕ ਵਿਚ ਹੈ ਅਤੇ ਉਹ ਜੇਲ੍ਹ ਵਿਚੋਂ ਹੀ ਹੈਪੀ ਪਛੀਆਂ ਦੇ ਇਸ਼ਾਰੇ 'ਤੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ | ਇਸੇ ਸਾਲ ਅਪ੍ਰੈਲ ਮਹੀਨੇ 'ਚ ਹੈਪੀ ਪਛੀਆਂ ਨੇ ਹਰਵੰਤ ਸਿੰਘ ਉਰਫ ਹੈਰੀ ਦਾ ਸੰਪਰਕ ਪਾਕਿਸਤਾਨ ਵਿਚ ਬੈਠੇ ਵਿਅਕਤੀ ਨਾਲ ਫੋਨ ਰਾਹੀਂ ਕਰਵਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਆਪਣਾ ਨੈਟਵਰਕ ਵੱਡਾ ਕਰਨ ਲਈ ਕਿਹਾ ਤਾਂ ਜੋ ਹਥਿਆਰਾਂ ਦੀ ਸਪਲਾਈ ਦਾ ਕੰਮ ਵੀ ਤੇਜ਼ੀ ਨਾਲ ਹੋ ਸਕੇ | ਇਸ ਮਹੀਨੇ ਦੇ ਪਹਿਲੇ ਹਫਤੇ ਪਾਕਿਸਤਾਨੀ ਵਿਅਕਤੀ ਨੇ ਗਰੁੱਪ ਕਾਲ ਨਾਲ ਮਲਕ ਨਾਂਅ ਦੇ ਵਿਅਕਤੀ ਨਾਲ ਗੱਲ ਕਰਵਾਈ ਜਿਸ ਨੇ ਉਸ ਨੂੰ ਗ੍ਰਨੇਡ, ਅਸਲਾ ਭੇਜਣ ਦੀ ਗੱਲ ਕੀਤੀ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਸਕੇ | ਇਸ ਮਾਮਲੇ 'ਚ ਹਰਵੰਤ ਸਿੰਘ ਹੈਰੀ ਦੀ ਗਿ੍ਫਤਾਰੀ ਹਾਲੇ ਬਾਕੀ ਹੈ | ਇਸ ਮੌਕੇ ਗੁਰਿੰਦਰਪਾਲ ਸਿੰਘ ਨਾਗਰਾ ਡੀ. ਐੱਸ. ਪੀ. (ਡੀ), ਯਾਦਵਿੰਦਰ ਸਿੰਘ ਡੀ. ਐੱਸ. ਪੀ. (ਅਟਾਰੀ) ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਮੀਨੀ ਵਿਵਾਦ ਦੇ ਚੱਲਦਿਆਂ ਅਕਾਲੀ ਆਗੂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ-2 ਕਾਬੂ <br/> ਅਗਲੀ ਖ਼ਬਰ ਰੇਲਵੇ ਨੇ 11 ਕਰੋੜ ਤੋਂ ਵੱਧ ਭੋਜਨ ਦੀਆਂ ਥਾਲੀਆਂ ਦੀ ਬਰਬਾਦੀ ਰੋਕੀ, ਸਾਲਾਨਾ 400 ਕਰੋੜ ਰੁਪਏ ਦੀ ਬੱਚਤ 'ਜ਼ੀਰੋ ਵੇਸਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।