19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

'ਬੰਬ ਧਮਾਕਿਆਂ' ਸੰਬੰਧੀ ਬਿਆਨਬਾਜ਼ੀ ਮਾਮਲਾ ਸਾਬਕਾ ਮੁੱਖ ਮੰਤਰੀ ਭੱਠਲ ਖ਼ਿਲਾਫ਼ ਬਠਿੰਡਾ ਅਦਾਲਤ 'ਚ ਕੇਸ ਦਾਖ਼ਲ

ਅਜੀਤ ਡੈਸਕ 13-06-2026
ਸਾਬਕਾ ਕਾਂਗਰਸੀ ਚੇਅਰਮੈਨ ਝੁੰਬਾ ਆਪਣੀ ਹੀ ਪਾਰਟੀ ਦੀ ਆਗੂ ਖ਼ਿਲਾਫ਼ ਨਿੱਤਰੇ


ਬਠਿੰਡਾ, 12 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਆਪਣੀ ਕੁਝ ਮਹੀਨੇ ਪਹਿਲਾਂ ਕੀਤੀ 'ਬੰਬ ਧਮਾਕਿਆਂ' ਵਾਲੀ ਬਿਆਨਬਾਜ਼ੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਅੰਦਰ ਅਦਾਲਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਮਸਲੇ ਨੂੰ ਲੈ ਕੇ ਮਾਰਕੀਟ ਕਮੇਟੀ ਬਠਿੰਡਾ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ ਵਲੋਂ ਬੀਬੀ ਭੱਠਲ ਖ਼ਿਲਾਫ਼ ਬਠਿੰਡਾ ਅਦਾਲਤ 'ਚ ਕੇਸ ਦਾਖਲ ਕੀਤਾ ਗਿਆ ਹੈ | ਝੁੰਬਾ ਟਕਸਾਲੀ ਕਾਂਗਰਸੀ ਹਨ, ਜਿਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਸੀਨੀਅਰ ਆਗੂ ਖ਼ਿਲਾਫ਼ ਅਦਾਲਤ 'ਚ ਜਾਣ ਦਾ ਵੱਡਾ ਕਦਮ ਚੁੱਕਿਆ ਹੈ | ਇਸ ਸੰਬੰਧੀ ਮੋਹਨ ਲਾਲ ਝੁੰਬਾ ਨੇ ਕਿਹਾ ਕਿ ਭੱਠਲ ਦੇ ਮੁੱਖ ਮੰਤਰੀ ਹੋਣ ਮੌਕੇ ਉਨ੍ਹਾਂ ਨੂੰ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਲਈ ਸੂਬੇ 'ਚ ਕੁਝ ਬੰਬ ਧਮਾਕੇ ਅਤੇ ਕਤਲੇਆਮ ਕਰਵਾਉਣ ਦੀ ਸਲਾਹ ਦੇਣ ਵਾਲੀ ਅਫ਼ਸਰਸ਼ਾਹੀ ਖ਼ਿਲਾਫ਼ ਬਤੌਰ ਮੁੱਖ ਮੰਤਰੀ ਕੋਈ ਕਾਰਵਾਈ ਨਾ ਕਰਨ ਕਰਕੇ ਬੀਬੀ ਭੱਠਲ ਦਾ ਗੈਰ-ਜਿੰਮੇਵਾਰਨਾ ਰਵੱਈਆ ਸਾਹਮਣੇ ਆਇਆ, ਜਦਕਿ ਤੁਰੰਤ ਅਜਿਹੀ ਅਫ਼ਸਰਸ਼ਾਹੀ ਖ਼ਿਲਾਫ਼ ਮੁਕੱਦਮਾ ਦਰਜ ਕਰਨਾ ਚਾਹੀਦਾ ਸੀ | ਦੂਜੇ ਪਾਸੇ ਬੀਬੀ ਭੱਠਲ ਨੇ ਇਹ ਖ਼ੁਲਾਸਾ ਕਰਕੇ ਭੇਦ ਗੁਪਤ ਰੱਖਣ ਦੇ ਕਾਨੂੰਨ ਦੀ ਤੌਹੀਨ ਕੀਤੀ ਹੈ, ਜਿਸ ਕਰਕੇ ਉਨ੍ਹਾਂ ਬੀਬੀ ਭੱਠਲ ਦੇ ਖ਼ਿਲਾਫ਼ 31 ਜਨਵਰੀ 2026 ਨੂੰ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਉਨ੍ਹਾਂ ਵਲੋਂ ਅਜੇ ਤੱਕ ਕੋਈ ਕਰਵਾਈ ਨਹੀਂ ਕੀਤੀ ਗਈ, ਜਿਸ ਲਈ ਉਨ੍ਹਾਂ ਨੇ ਹੁਣ ਆਪਣੇ ਵਕੀਲ ਸੰਜੀਵ ਗੁਪਤਾ ਰਾਹੀਂ ਬੀਬੀ ਭੱਠਲ ਦੇ ਖ਼ਿਲਾਫ਼ ਬਠਿੰਡਾ ਅਦਾਲਤ 'ਚ ਧਾਰਾ 352, 353 ਬੀ.ਐਨ.ਐਸ. ਤਹਿਤ ਕੇਸ ਦਾਖ਼ਲ ਕੀਤਾ ਹੈ, ਜਿਸ ਦੀ 18 ਅਗਸਤ ਨੂੰ ਸੁਣਵਾਈ ਹੈ | ਜ਼ਿਕਰਯੋਗ ਹੈ ਕਿ ਬੀਬੀ ਭੱਠਲ ਨੇ ਜਨਵਰੀ 'ਚ ਇਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਜਦੋਂ ਉਹ 1996-1997 'ਚ ਮੁੱਖ ਮੰਤਰੀ ਸਨ, ਤਾਂ ਕੁਝ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਸੂਬੇ 'ਚ ਕੁਝ ਥਾਵਾਂ 'ਤੇ ਬੰਬ ਧਮਾਕੇ ਕਰਵਾਏ ਜਾਣ ਤਾਂ ਜੋ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਮੁੜ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ, ਪਰ ਉਨ੍ਹਾਂ ਨੇ ਇਸ ਤਜਵੀਜ਼ ਨੂੰ ਸਖ਼ਤੀ ਨਾਲ ਠੁਕਰਾਉਂਦੇ ਹੋਏ ਕਿਹਾ ਸੀ ਕਿ ਉਹ 'ਲਾਸ਼ਾਂ' 'ਤੇ ਰਾਜ ਨਹੀਂ ਕਰਨਾ ਚਾਹੁੰਦੇ |


ਪਿਛਲੀ ਖ਼ਬਰ ਜਥੇ ਨੇ ਫਾਰੂਖ਼ਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਕੀਤੇ ਦਰਸ਼ਨ ਸ਼ਹੀਦੀ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਜਥਾ... ਅਗਲੀ ਖ਼ਬਰ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਦੀ ਹੋਈ ਪਛਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।