19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਦੀ ਹੋਈ ਪਛਾਣ <br/>

ਅਜੀਤ ਡੈਸਕ 13-06-2026
ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਇਥੇ ਸ੍ਰੀ ਦਰਬਾਰ ਸਾਹਿਬ ਸਮੂਹ 'ਚ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ ਸਿੰਘ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ 'ਚ ਪੁਲਿਸ ਵਲੋਂ ਲੋੜੀਂਦੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਕਿਹਾ ਕਿ ਪੁਲਿਸ ਵਲੋਂ ਇਹ ਮਾਮਲਾ ਪੁਰਾਣੇ ਐਕਟ ਤਹਿਤ ਦਰਜ ਕੀਤਾ ਜਾਣਾ ਹੈਰਾਨੀਜਨਕ ਹੈ ਜਦੋਂ ਕਿ ਸਰਕਾਰ ਵਲੋਂ ਨਵੇਂ ਬਣਾਏ ਸਤਿਕਾਰ ਐਕਟ ਤਹਿਤ ਇਹ ਕਾਰਵਾਈ ਕਿਉਂ ਨਹੀਂ ਕੀਤੀ ਗਈ | ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਅਭਿਜੀਤ ਸਿੰਘ (25) ਵਾਸੀ ਸਹਾਰਨਪੁਰ ਉਤਰ ਪ੍ਰਦੇਸ਼ ਵਜੋਂ ਹੋਈ ਹੈ | ਮੁਲਜ਼ਮ ਵਲੋਂ ਵੀਡੀਓ ਬਿਆਨ 'ਚ ਦੱਸਿਆ ਕਿ ਉਹ ਸਹਾਰਨਪੁਰ ਤੋਂ ਇਥੇ ਇਕੱਲਾ ਹੀ ਆਇਆ ਸੀ | ਏ. ਸੀ. ਪੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਇਕ ਦਿਨਾ ਪਿੁਲਸ ਰਿਮਾਂਡ ਲੈ ਲਿਆ ਗਿਆ ਹੈ |

ਪਿਛਲੀ ਖ਼ਬਰ 'ਬੰਬ ਧਮਾਕਿਆਂ' ਸੰਬੰਧੀ ਬਿਆਨਬਾਜ਼ੀ ਮਾਮਲਾ ਸਾਬਕਾ ਮੁੱਖ ਮੰਤਰੀ ਭੱਠਲ ਖ਼ਿਲਾਫ਼ ਬਠਿੰਡਾ ਅਦਾਲਤ 'ਚ ਕੇਸ ਦਾਖ਼ਲ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ 'ਚ ਛਾਪੇਮਾਰੀ- ਦੋ ਅਧਿਕਾਰੀ ਹਿਰਾਸਤ 'ਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।