06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਖੇਤ ਵਾਹੁਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਅਜੀਤ ਡੈਸਕ 07-06-2026

ਧਨੌਲਾ, 6 ਜੂਨ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਦੇ ਵੱਡਾ ਡੇਰਾ ਦੇ ਵਸਨੀਕ ਤੇਜਿੰਦਰ ਦਾਸ ਬਾਵਾ ਪੁੱਤਰ ਰਾਲ੍ਹਾ ਦਾਸ ਦਾ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਟਰੈਕਟਰ ਦੇ ਹਲਾਂ ਹੇਠ ਦਰੜ ਕੇ ਕਤਲ ਕਰ ਦਿੱਤਾ ਗਿਆ | ਤੇਜਿੰਦਰ ਦਾਸ ਦੇ ਸਪੁੱਤਰ ਰਮਨ ਨੇ ਦੱਸਿਆ ਕਿ ਤੇਜਿੰਦਰ ਦਾਸ ਬੀਤੀ ਸ਼ਾਮ ਆਪਣਾ ਖੇਤ ਵਾਹੁਣ ਲਈ ਮਸਕਟ ਸਕੂਲ ਦੇ ਨੇੜੇ ਪਿੰਡ ਅਤਰਗੜ੍ਹ ਵਿਖੇ ਗਿਆ ਸੀ | ਰਮਨ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਵੀ ਆਪਣੇ ਪਿਤਾ ਦੇ ਨਾਲ ਸਨ | ਰਮਨ ਨੇ ਦੱਸਿਆ ਕਿ ਪਿੰਡ ਅਤਰਗੜ੍ਹ ਦੇ ਵਸਨੀਕ ਭੋਲਾ, ਟੀਟੂ ਅਤੇ ਗਾਂਧੀ ਦਾ ਤੇਜਿੰਦਰ ਦਾਸ ਨਾਲ ਪੁਰਾਣੀ ਰੰਜਿਸ਼ ਸੀ | ਜਿਸ ਕਰਕੇ ਉਹ ਤਿੰਨੇ ਉਨ੍ਹਾਂ ਦੇ ਖੇਤ ਪੁੱਜ ਗਏ | ਰਮਨ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਉਨ੍ਹਾਂ ਦੇ ਪਿਤਾ ਤੇਜਿੰਦਰ ਦਾਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ | ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮੌਕੇ 'ਤੇ ਦੌੜਨਾ ਪਿਆ | ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |

ਪਿਛਲੀ ਖ਼ਬਰ ਮੱਧ ਪੂਰਬ ਸੰਕਟ ਕਾਰਨ ਬਰਾਮਦ ਪ੍ਰਭਾਵਿਤ ਪਰ ਵਿਸ਼ਵ ਬਾਜ਼ਾਰ ਵਿਚ ਭਾਰਤੀ ਬਾਸਮਤੀ ਦੀ ਮੰਗ ਅਜੇ ਵੀ ਮਜ਼ਬੂਤ ਅਗਲੀ ਖ਼ਬਰ ਪਿੰਡ ਰਾਮਗੜ੍ਹ ਦੇ ਨੌਜਵਾਨ ਦਾ ਜਰਮਨ 'ਚ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।