18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰਾਜਕੁਮਾਰ ਰਾਓ ਖਿਲਾਫ਼ ਫ਼ਿਲਮੀ ਪੋਸਟਰ ਸੰਬੰਧੀ ਦਰਜ ਐਫ.ਆਈ.ਆਰ. ਹਾਈ ਕੋਰਟ ਵਲੋਂ ਰੱਦ <br/>

ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੂੰ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਸਾਲ 2017 'ਚ ਦਰਜ ਐਫ.ਆਈ.ਆਰ. ਨੂੰ ਰੱਦ ਕਰ ਦਿੱਤਾ ਹੈ | ਅਦਾਲਤ ਨੇ ਕਿਹਾ ਕਿ ਫ਼ਿਲਮ ਦੇ ਪ੍ਰਚਾਰ ਲਈ ਜਾਰੀ ਪੋਸਟਰ 'ਚ ਅਦਾਕਾਰ ਦਾ ਭਗਵਾਨ ਸ਼ਿਵ ਦੇ ਰੂਪ ਵਿਚ ਨਜ਼ਰ ਆਉਣਾ ਆਪਣੇ ਆਪ 'ਚ ਕੋਈ ਅਪਰਾਧ ਨਹੀਂ ਬਣਦਾ | ਰਿਕਾਰਡ 'ਤੇ ਅਜਿਹਾ ਕੋਈ ਸਬੂਤ ਮੌਜੂਦ ਨਹੀਂ ਹੈ ਜਿਸ ਤੋਂ ਇਹ ਸਾਬਤ ਹੋਵੇ ਕਿ ਅਦਾਕਾਰ ਜਾਂ ਫ਼ਿਲਮ ਨਾਲ ਜੁੜੇ ਹੋਰ ਵਿਅਕਤੀਆਂ ਦੀ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜਾਣ-ਬੁੱਝ ਕੇ ਜਾਂ ਕੋਈ ਮਨਸ਼ਾ ਸੀ | ਇਹ ਮਾਮਲਾ ਸਾਲ 2017 'ਚ ਰਿਲੀਜ਼ ਹੋਈ ਫ਼ਿਲਮ 'ਬਹਿਨ ਹੋਗੀ ਤੇਰੀ' ਦੇ ਇਕ ਪ੍ਰਚਾਰਕ ਪੋਸਟਰ ਨਾਲ ਸੰਬੰਧਿਤ ਸੀ | ਪੋਸਟਰ 'ਚ ਰਾਜਕੁਮਾਰ ਰਾਓ ਭਗਵਾਨ ਸ਼ਿਵ ਦੇ ਪਹਿਰਾਵੇ ਵਿਚ ਮੋਟਰਸਾਈਕਲ 'ਤੇ ਬੈਠੇ ਹੋਏ ਦਿਖਾਏ ਗਏ ਸਨ | ਇਸ ਤੋਂ ਬਾਅਦ ਜਲੰਧਰ ਵਿਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ | ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਇਸ ਤਰ੍ਹਾਂ ਦੇ ਚਿੱਤਰਣ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਦੇ ਆਧਾਰ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਸੀ |

ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਧੂਰੀ ਸੀਟ ਬਣ ਸਕਦੀ ਹੈ ਵੱਕਾਰੀ ਸੀਟ <br/> ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਤੇ ਖੰਨਾ 'ਚ ਲੋਹੇ 'ਤੇ ਕਰ ਚੋਰੀ ਮਾਮਲੇ 'ਚ 7 ਕਰੋੜ ਦਾ ਸਾਮਾਨ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।