02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨੌਜਵਾਨ ਦਾ ਕਿਰਚ ਮਾਰ ਕੇ ਕਤਲ

ਅਜੀਤ ਡੈਸਕ 03-06-2026

ਨਰੋਟ ਮਹਿਰਾ, 2 ਜੂਨ (ਰਾਜ ਕੁਮਾਰੀ)-ਪਿੰਡ ਰਾਜਪਰੂਰਾ ਦੇ ਇਕ ਨੌਜਵਾਨ ਵਲੋਂ ਨਾਲ ਲੱਗਦੇ ਪਿੰਡ ਸਮਰਾਲਾ ਕੁੱਲਾ ਦੇ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ | ਜਿਸਦੀ ਪਛਾਣ ਗੁਰਬਾਜ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਸਮਰਾਲਾ ਕੁੱਲਾ ਵਜੋਂ ਹੋਈ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਦੀ ਮਾਤਾ ਮਨਪ੍ਰੀਤ ਕੌਰ ਨੇ ਪੁਲਿਸ ਥਾਣਾ ਸਦਰ ਨੰੂ ਰਿਪੋਰਟ ਲਿਖਵਾਈ ਕਿ ਮੇਰਾ ਪੁੱਤਰ ਗੁਰਬਾਜ ਸਿੰਘ ਤੇ ਉਸ ਦਾ ਦੋਸਤ ਜਤਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਕੰਮ ਤੋਂ ਵਾਪਸ ਆ ਰਹੇ ਸਨ ਕਿ ਜਦੋਂ ਪਿੰਡ ਰਾਜਪਰੂਰਾ ਗੁਰਦੁਆਰੇ ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਨੌਜਵਾਨ ਕਰਨ ਕੁਮਾਰ ਉਰਫ ਸਾਹਿਲ ਮਾਨਾ ਪੁੱਤਰ ਤਿਲਕ ਰਾਜ ਅਤੇ ਉਸ ਦਾ ਦੋਸਤ ਕੁਨਾਲ ਪੁੱਤਰ ਹੰਸ ਰਾਜ ਨਿਵਾਸੀ ਮੇਘਾ ਦਾ ਡੇਰਾ ਰਾਜਪਰੂਰਾ ਨੇ ਲਲਕਾਰਾ ਮਾਰਿਆ ਕਿ ਗੁਰਬਾਜ ਅੱਜ ਤੈਨੰੂ ਮਾਰ ਦੇਣਾ ਹੈ, ਤੂੰ ਮੇਰੇ ਹਰ ਕੰਮ ਵਿਚ ਵਿਘਨ ਪਾਉਂਦਾ ਹੈ | ਕਰਨ ਕੁਮਾਰ ਨੇ ਗੁਰਬਾਜ ਦੀ ਬਾਂਹ ਫੜ ਕੇ ਕਿਰਚ ਕੱਢ ਕੇ ਖੱਬੀ ਸਾਈਡ ਪਿੰਡ ਵਿਚ ਮਾਰ ਦਿੱਤੀ ਤੇ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਗੁਰਬਾਜ ਨੰੂ ਜ਼ਖ਼ਮੀ ਹਾਲਤ ਵਿਚ ਚੌਹਾਨ ਹਸਪਤਾਲ ਕੋਟਲੀ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਕਰਾਰ ਦਿੱਤਾ | ਥਾਣਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਸੰਸਦੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।