17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰਾਂ ਦੀਆਂ ਲਾਪਰਵਾਹੀਆਂ ਕਾਰਨ ਅਪਰਾਧੀ ਵੱਡੀ ਗਿਣਤੀ ਵਿਚ ਪੰਜਾਬ ਅੰਦਰ ਡੇਰੇ ਜਮ੍ਹਾ ਬੈਠੇ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 31-05-2026
ਧਨੌਲਾ, 30 ਮਈ (ਜਤਿੰਦਰ ਸਿੰਘ ਧਨੌਲਾ)-ਮਜ਼ਬੂਤ ਘਰ ਬਣਾਉਣ ਲਈ ਜਿਵੇਂ ਚਾਰੇ ਥਮਲਿਆਂ ਨੂੰ ਬਰਾਬਰ ਅਨੁਪਾਤ ਵਿਚ ਰੱਖ ਕੇ ਛੱਤ ਪਾਈ ਜਾ ਸਕਦੀ ਹੈ, ਉਸੇ ਆਧਾਰ 'ਤੇ ਕਿਸਾਨ, ਵਪਾਰੀ, ਮਜ਼ਦੂਰ ਅਤੇ ਮੁਲਾਜ਼ਮਾਂ ਦੀ ਆਰਥਿਕਤਾ ਦਾ ਪੱਧਰ ਸਾਵਾਂ ਰੱਖ ਕੇ ਹੀ ਮਜ਼ਬੂਤ ਸਟੇਟ ਦਾ ਨਿਰਮਾਣ ਕੀਤਾ ਜਾ ਸਕਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿ: ਹਰਪ੍ਰੀਤ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਹਿਨੁਮਾਈ ਹੇਠ ਪਿੰਡ ਰਾਜੀਆ ਵਿਖੇ ਰੱਖੀ ਗਈ ਪੰਥਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮਨਮਾਨੀਆਂ ਕਰਕੇ ਪੰਜਾਬ ਅੰਦਰ ਗੁੰਡਾਗਰਦੀ ਸਿਖਰ ਤੱਕ ਅੱਪੜ ਗਈ ਤੇ ਘੁੱਗ ਵੱਸਦੇ ਪੰਜਾਬ 'ਚ ਫ਼ਿਰੌਤੀਆਂ ਦੇ ਕੇ ਕਤਲ ਹੋਣ ਲੱਗੇ ਹਨ | ਉਨ੍ਹਾਂ ਆਖਿਆ ਕਿ ਖ਼ੰੂਖ਼ਾਰ ਕਿਸਮ ਦੇ ਅਪਰਾਧੀ ਪੰਜਾਬ ਅੰਦਰ ਵੱਡੀ ਗਿਣਤੀ ਵਿਚ ਡੇਰੇ ਜਮ੍ਹਾ ਚੁੱਕੇ ਹਨ ਤੇ ਚਿੱਟੇ ਦਿਨ ਸਹਿਮ ਫੈਲਿਆ ਰਹਿੰਦਾ ਹੈ | ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤ ਨੀਤੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ 'ਤੇ ਸਿਮਟ ਕੇ ਰਹਿ ਗਿਆ | ਭਾਈ ਲੌਂਗੋਵਾਲ ਨੇ ਆਖਿਆ ਕਿ ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜ਼ਬੂਤੀ ਨਾਲ ਵਧਣਾ ਪੰਜਾਬ ਲਈ ਸ਼ੁੱਭ ਸੰਕੇਤ ਹੈ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪੁੱਜੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਮਿਹਨਤਕਸ਼ਾਂ ਦੀ ਆਰਥਿਕਤਾ ਦਾ ਗਰਾਫ਼ ਅਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਗੰਭੀਰ ਚਿੰਤਾ ਦਾ ਵਿਸ਼ਾ ਹਨ | ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਹਰਪ੍ਰੀਤ ਸਿੰਘ ਰਾਜੀਆ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ | ਸਮਾਗਮ ਦੌਰਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਤਰਨਜੀਤ ਸਿੰਘ ਦੁੱਗਲ, ਅਮਰ ਸਿੰਘ ਬੀ.ਏ, ਡਾ: ਪ੍ਰਦੀਪ ਸਿੰਘ ਬੱਬੂ ਉਪਲੀ, ਹਰਦੇਵ ਸਿੰਘ ਧਨੌਲਾ, ਸ਼ਿੰਗਾਰਾ ਸਿੰਘ ਰਾਜੀਆ ਵੀ ਉਚੇਚੇ ਤੌਰ 'ਤੇ ਸ਼ਾਮਿਲ ਸਨ | ਸਮਾਗਮ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ ਢੀਂਡਸਾ ਅਤੇ ਗਗਨਦੀਪ ਸਿੰਘ ਬਰਨਾਲਾ ਨੇ ਗਿਆਨੀ ਸਿੰਘ ਹਰਪ੍ਰੀਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ |

ਪਿਛਲੀ ਖ਼ਬਰ ਭਾਜਪਾ ਜਾਂ ਬਾਦਲ ਦਲ ਨਾਲ ਚੋਣ ਗੱਠਜੋੜ ਨਹੀਂ ਹੋਣਾ ਚਾਹੀਦਾ-ਝੰੂਦਾਂ ਅਗਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਕਾਰਨ ਮਾਮੇ ਦੇ ਮੁੰਡੇ ਨੇ ਮਾਰੀਆਂ ਗੋਲੀਆਂ-ਡੀ.ਆਈ.ਜੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।