17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ਼ਾਮਲਾਟ ਜ਼ਮੀਨਾਂ ਦੀ ਬੋਲੀ ਦਾ ਮਾਮਲਾ ਪਟਿਆਲਾ ਜ਼ਿਲੇ੍ਹ ਦੇ 17 ਪੰਚਾਇਤ ਸਕੱਤਰ ਕੀਤੇ ਮੁਅੱਤਲ <br/>

ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਧਰਮਿੰਦਰ ਸਿੰਘ ਸਿੱਧੂ)-ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਅੱਜ ਪਟਿਆਲਾ ਜ਼ਿਲੇ੍ਹ ਨਾਲ ਸੰਬੰਧਿਤ 17 ਪੰਚਾਇਤਾਂ ਸਕੱਤਰਾਂ ਨੂੰ ਪੱਤਰ ਜਾਰੀ ਕਰਦਿਆਂ ਮੁਅੱਤਲ ਕਰ ਦਿੱਤਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਪਟਿਆਲਾ ਜ਼ਿਲੇ੍ਹ ਦੇ ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਨੇ ਦੱਸਿਆ ਕਿ 2025-26 ਦੀਆਂ ਪਟਿਆਲਾ ਜ਼ਿਲੇ੍ਹ ਦੀਆਂ ਹੋਈਆਂ ਵੱਖ-ਵੱਖ ਥਾਵਾਂ 'ਤੇ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਜਿਸ ਵਿਚ ਸੌ ਏਕੜ ਤੋਂ ਵੱਧ ਦੀ ਜ਼ਮੀਨ ਦੀ ਬੋਲੀ ਡੀ.ਡੀ.ਪੀ.ਓ. ਦੀ ਹਾਜ਼ਰੀ ਵਿਚ ਹੋਣੀ ਹੁੰਦੀ ਹੈ ਪ੍ਰੰਤੂ ਜ਼ਿਲੇ੍ਹ ਵਿਚ ਬਹੁਤੀਆਂ ਥਾਵਾਂ 'ਤੇ ਉਕਤ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਸਕੱਤਰਾਂ ਵਲੋਂ ਆਪਣੇ ਤੌਰ 'ਤੇ ਹੀ ਕਰਵਾ ਲਈਆਂ ਗਈਆਂ | ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਉਸ ਸਮੇਂ ਪੰਚਾਇਤੀ ਬੋਲੀਆਂ ਦਾ ਸਮਾਂ ਚੱਲ ਰਿਹਾ ਸੀ ਤੇ ਪੰਚਾਇਤ ਸਕੱਤਰਾਂ ਦੇ ਦੱਸਣ ਮੁਤਾਬਿਕ 40 ਦੇ ਕਰੀਬ ਬੋਲੀਆਂ ਪੁਰਾਣੇ ਡੀ.ਡੀ.ਪੀ.ਓ. ਵਲੋਂ ਕਰਵਾਉਣ ਬਾਰੇ ਆਖਿਆ ਗਿਆ | ਇਸ ਸੰਬੰਧੀ ਜਦੋਂ ਉਨ੍ਹਾਂ ਵਲੋਂ ਪੰਚਾਇਤ ਸਕੱਤਰਾਂ ਨੂੰ ਹੋਰਨਾਂ ਸੌ ਏਕੜ ਤੋਂ ਵੱਧ ਦੀਆਂ ਬੋਲੀਆਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ | ਜਦੋਂ ਕਿ ਪੁਰਾਣੇ ਡੀ.ਡੀ.ਪੀ.ਓ. ਵਲੋਂ ਕੁਝ ਹੀ ਪੰਚਾਇਤੀ ਬੋਲੀਆਂ ਕਰਵਾਈਆਂ ਗਈਆਂ ਸਨ | ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਚਾਇਤ ਸਕੱਤਰਾਂ ਤੋਂ ਪੰਚਾਇਤੀ ਬੋਲੀਆਂ ਦਾ ਰਿਕਾਰਡ ਤੇ ਸਰਕਾਰੀ ਖਜ਼ਾਨੇ ਵਿਚ ਪੈਸੇ ਜਮ੍ਹਾ ਕਰਵਾਉਣ ਤੋਂ ਇਲਾਵਾ ਬੋਲੀਆਂ ਕਰਵਾਉਣ ਦੀ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਕਿਸੇ ਪੰਚਾਇਤ ਸਕੱਤਰ ਵਲੋਂ ਰਿਕਾਰਡ ਨਾ ਪੇਸ਼ ਕੀਤਾ ਗਿਆ ਜਿਸ ਤੋਂ ਉਨ੍ਹਾਂ ਨੂੰ ਵੱਡੇ ਘਪਲੇ ਦੀ ਸ਼ੰਕਾ ਪੈਦਾ ਹੋਈ | ਉਕਤ ਮਾਮਲੇ ਦੇ ਚੱਲਦਿਆਂ ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਵਲੋਂ ਜ਼ਿਲੇ੍ਹ ਦੇ ਵੱਖ ਵੱਖ ਬੀ.ਡੀ.ਪੀ.ਓਜ਼ ਨੂੰ ਪੱਤਰ ਜਾਰੀ ਕਰਦਿਆਂ ਪੰਚਾਇਤ ਸਕੱਤਰਾਂ ਤੋਂ ਰਿਕਾਰਡ ਮੰਗਵਾਉਣ ਲਈ ਆਖਿਆ ਗਿਆ ਪ੍ਰੰਤੂ ਕਿਸੇ ਵਲੋਂ ਆਪਣਾ ਰਿਕਾਰਡ ਜਮਾਂ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਬਹੁਤੀਆਂ ਬੋਲੀਆਂ ਪੰਚਾਇਤ ਸਕੱਤਰਾਂ ਵਲੋਂ ਆਪਣੀ ਮਰਜ਼ੀ ਨਾਲ ਕਰਵਾਈਆਂ ਗਈਆਂ ਅਤੇ ਕਈ ਪੰਚਾਇਤੀ ਬੋਲੀਆਂ ਕੁਝ ਪੈਸੇ ਅਤੇ ਕਈਆਂ ਦਾ ਕੋਈ ਪੈਸਾ ਸਰਕਾਰੀ ਖਜਾਨੇ ਵਿਚ ਜਮ੍ਹਾ ਨਹੀਂ ਕਰਵਾਇਆ ਗਿਆ ਜਿਸ ਤੋਂ ਵੱਡੇ ਘਪਲੇ ਦੀ ਸ਼ੰਕਾ ਪੈਦਾ ਹੋਈ | ਉਕਤ ਮਾਮਲੇ ਨੂੰ ਦੇਖਦਿਆਂ ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਵਲੋਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਉਕਤ ਮਾਮਲੇ ਬਾਰੇ ਜਾਣੂੰ ਕਰਵਾਇਆ ਗਿਆ ਜਿਸ ਤੋਂ ਬਾਅਦ ਵਿਭਾਗ ਨੇ ਕਰਵਾਈ ਕਰਦਿਆਂ 17 ਪੰਚਾਇਤ ਸਕੱਤਰਾਂ ਨੂੰ ਅਹੁਦੇ ਤੋਂ ਮੁਅੱਤਲ ਕਰਦਿਆਂ ਉਨ੍ਹਾਂ ਦਾ ਹੈੱਡਕੁਆਟਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਟਿਆਲਾ ਦਾ ਦਫਤਰ ਕਰ ਦਿੱਤਾ ਗਿਆ ਹੈ |
ਇਹ ਹਨ ਮੁਅੱਤਲ ਪੰਚਾਇਤ ਸਕੱਤਰ
ਪਟਿਆਲਾ ਤੋਂ ਸੁਖਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਪਵਨ ਕੁਮਾਰ ਅਤੇ ਪਟਿਆਲਾ ਦਿਹਾਤੀ ਤੋਂ ਭੁਪਿੰਦਰ ਸਿੰਘ, ਨਾਭਾ ਤੋਂ ਸੁਖਵਿੰਦਰ ਸਿੰਘ ਲਾਲੀ, ਭੁਪਿੰਦਰ ਸਿੰਘ, ਸਮਾਣਾ ਤੋਂ ਹਰਪਿੰਦਰ ਸਿੰਘ, ਰਜਿੰਦਰ ਕੁਮਾਰ, ਬਲਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਪੰਚਾਇਤ ਸਕੱਤਰ ਮੁਅੱਤਲ ਕੀਤੇ ਗਏ ਹਨ | ਇਸੇ ਤਰ੍ਹਾਂ ਪਾਤੜਾਂ ਤੋਂ ਜਰਨੈਲ ਸਿੰਘ, ਡਿੰਪਲ, ਮਨਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਸਨੌਰ ਤੋਂ ਗੁਰਦਰਸ਼ਨ ਸਿੰਘ ਤੇ ਭੁਨਰਹੇੜੀ ਤੋਂ ਗੁਰਜੀਤ ਸਿੰਘ ਪੰਚਾਇਤ ਸਕੱਤਰ ਮੁਅੱਤਲ ਹੋਏ ਹਨ |

ਪਿਛਲੀ ਖ਼ਬਰ ਫਗਵਾੜਾ ਨੇੜੇ ਆਰ. ਟੀ. ਆਈ. ਕਾਰਕੁੰਨ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਸਤਰ ਜ਼ਬਤ ਕਰਦਿਆਂ ਪਰਚੇ ਦਰਜ ਕਰਨੇ ਬੇਹੱਦ ਮੰਦਭਾਗਾ-ਐਡਵੋਕੇਟ ਧਾਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।