12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜ਼ਮੀਨੀ ਝਗੜੇ ਦੌਰਾਨ ਵਿਅਕਤੀ ਦਾ ਕਤਲ-ਪੰਜ ਗਿ੍ਫ਼ਤਾਰ <br/>

ਅਜੀਤ ਡੈਸਕ 23-05-2026
ਬੇਲਾ (ਰੂਪਨਗਰ), 22 ਮਈ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਫੱਸੇ ਵਿਖੇ ਜ਼ਮੀਨੀ ਝਗੜੇ ਦੌਰਾਨ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੁਲਿਸ ਚੌਕੀ ਡੱਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਨਾਮ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪਿੰਡ ਫੱਸੇ ਥਾਣਾ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਬੀਤੀ ਸ਼ਾਮ ਸੱਤ ਵਜੇ ਦੇ ਕਰੀਬ ਘਰ 'ਚ ਮੈਂ ਆਪਣੇ ਭਰਾ ਬਲਦੇਵ ਸਿੰਘ ਨਾਲ ਬੈਠਾ ਸੀ ਤਾਂ ਬਾਹਰ ਰੌਲਾ ਪੈਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਦੇਖਿਆ ਕਿ ਵੱਡੇ ਭਰਾ ਸੰਤੋਖ ਸਿੰਘ (60) ਜੋ ਕਿ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਪਿੰਡ ਫੱਸੇ ਦਾ ਨੰਬਰਦਾਰ ਕੁਲਦੀਪ ਸਿੰਘ, ਗਿਆਨ ਸਿੰਘ, ਬੁੱਧ ਸਿੰਘ, ਰਾਮ ਸਿੰਘ, ਗੁਰਦੇਵ ਸਿੰਘ ਉਰਫ਼ ਹਨੀ, ਰਾਜਵਿੰਦਰ ਸਿੰਘ ਉਰਫ਼ ਮੰਗਾ, ਸਰਪੰਚ ਮਨਪ੍ਰੀਤ ਕੌਰ, ਬੰਤ ਕੌਰ, ਮਨਜੀਤ ਕੌਰ, ਗਿਆਨ ਸਿੰਘ ਦੇ ਕੁੜਮ ਦਾ ਨਾਮਾਲੂਮ ਲੜਕਾ ਵਾਸੀ ਮਲੇਰਕੋਟਲਾ ਅਤੇ ਗਿਆਨ ਸਿੰਘ ਦੇ ਸਾਲੇ ਦਾ ਨਾਮਾਲੂਮ ਲੜਕਾ ਵਾਸੀ ਮਾਛੀਵਾੜਾ ਲਾਠੀਆਂ, ਰਾਡਾਂ ਨਾਲ ਲੈ ਕੇ ਆਏ ਤੇ ਸੰਤੋਖ ਸਿੰਘ ਨਾਲ ਲੜਾਈ ਝਗੜਾ ਕਰ ਰਹੇ ਸਨ, ਕੁਲਦੀਪ ਸਿੰਘ ਅਤੇ ਗਿਆਨ ਸਿੰਘ ਦੇ ਕੁੜਮ ਦੇ ਨਾਮਾਲੂਮ ਲੜਕੇ ਨੇ ਸਾਡੇ ਭਰਾ ਸੰਤੋਖ ਸਿੰਘ ਦਾ ਮੂੰਹ ਪਰਨੇ ਨਾਲ ਘੁੱਟ ਕੇ ਉਸ ਦਾ ਸਾਹ ਬੰਦ ਕਰ ਦਿੱਤਾ ਜਿਸ ਨਾਲ ਸੰਤੋਖ ਸਿੰਘ ਬੇਹੋਸ਼ ਹੋ ਗਿਆ ਤਾਂ ਉਕਤ ਸਾਰੇ ਵਿਅਕਤੀ ਮੌਕੇ 'ਤੋਂ ਭੱਜ ਗਏ | ਅਸੀਂ ਆਪਣੇ ਭਰਾ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਗੁਰਨਾਮ ਸਿੰਘ ਨੇ ਦੱਸਿਆ ਕਿ ਸਾਡਾ ਉਕਤ ਹਮਲਾਵਰਾਂ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ | ਇਸ ਸੰਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ 'ਚ ਨਾਮਜ਼ਦ ਗਿਆਰਾਂ 'ਚੋਂ ਪੰਜ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ 'ਚ ਹਲਚਲ ਸ਼ੁਰੂ ਮਈ-ਜੂਨ 'ਚ ਹਾਈਕਮਾਨ ਵਲੋਂ ਕੀਤਾ ਜਾ ਸਕਦੈ ਨਵੇਂ... ਅਗਲੀ ਖ਼ਬਰ ਚੜ੍ਹਦੀ ਉਮਰੇ ਨਹਿਰਾਂ 'ਚ ਨਹਾਉਣ ਦਾ ਚਾਅ ਪੈ ਰਿਹਾ ਨੌਜਵਾਨਾਂ ਦੀਆਂ ਜ਼ਿੰਦਗੀਆਂ 'ਤੇ ਭਾਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।