12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੜ੍ਹਦੀ ਉਮਰੇ ਨਹਿਰਾਂ 'ਚ ਨਹਾਉਣ ਦਾ ਚਾਅ ਪੈ ਰਿਹਾ ਨੌਜਵਾਨਾਂ ਦੀਆਂ ਜ਼ਿੰਦਗੀਆਂ 'ਤੇ ਭਾਰੂ <br/>

ਅਜੀਤ ਡੈਸਕ 23-05-2026
ਮਨਦੀਪ ਸਿੰਘ ਖਰੌੜ

ਪਟਿਆਲਾ, 22 ਮਈ -ਵੱਖ-ਵੱਖ ਖੋਜਾਂ ਅਨੁਸਾਰ 13 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਹਾਰਮੋਨ 'ਚ ਬਦਲਾਅ ਆਉਣ ਕਾਰਨ 25 ਸਾਲ ਦੀ ਉਮਰ ਤੱਕ ਜ਼ਿਆਦਾਤਰ ਨੌਜਵਾਨਾਂ 'ਚ ਜ਼ੋਖਮ ਲੈਣ ਤੇ ਦੋਸਤਾਂ ਦੇ ਦਬਾਅ ਹੇਠ ਆਪਣੀ ਜ਼ਿੰਦਗੀ ਦਾਅ 'ਤੇ ਲਗਾਉਣ ਦਾ ਜਜ਼ਬਾ ਤੀਬਰ ਹੁੰਦਾ ਹੈ | ਅਜਿਹੀ ਮਾਨਸਿਕਤਾ ਦੇ ਪ੍ਰਭਾਵ ਕਾਰਨ ਹੀ ਬੱਚੇ ਆਪਣੇ ਦੋਸਤਾਂ ਨਾਲ ਭਾਖੜਾ ਨਹਿਰ 'ਚ ਅਕਸਰ ਨਹਾਉਣ ਜਾਂਦੇ ਹਨ ਪਰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਨ ਕਾਰਨ ਕੁੱਝ ਨੌਜਵਾਨਾਂ ਦੀ ਮੌਤ ਹੋਣ ਦੀਆਂ ਦੁਖਦਾਈ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਬੱਚਿਆਂ ਦੀ ਮਿ੍ਤਕ ਦੇਹਾਂ ਵੀ ਬਰਾਮਦ ਨਹੀਂ ਹੰੁਦੀਆਂ | ਇਸ ਸੰਬੰਧੀ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਦੌਰਾਨ ਜ਼ਿਲ੍ਹਾ ਪਟਿਆਲਾ, ਰੋਪੜ, ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ 100 ਤੋਂ ਵੱਧ ਵਿਅਕਤੀਆਂ ਦੀਆਂ ਲਾਸ਼ਾਂ ਗੋਤਾਖੋਰਾਂ ਨੇ ਭਾਖੜਾ, ਰਾਜਪੁਰਾ ਦੀ ਗੰਡਾਖੇੜੀ ਵਾਲੀ ਨਹਿਰ ਅਤੇ ਖਨੌਰੀ 'ਚੋਂ ਬਾਹਰ ਕੱਢੀਆਂ ਹਨ | ਕਈ ਵਾਰ ਅਜਿਹੇ ਵਿਅਕਤੀਆਂ ਦੀ ਲਾਸ਼ਾਂ ਨਹਿਰਾਂ 'ਚੋਂ ਮਿਲੀਆਂ ਹਨ, ਜਿਨ੍ਹਾਂ ਦੀ ਪਛਾਣ ਕਰਨ ਲਈ ਪੁਲਿਸ ਤੇ ਗੋਤਾਖੋਰਾਂ ਕੋਲ ਕੋਈ ਵਿਅਕਤੀ ਨਹੀਂ ਪਹੁੰਚਦਾ | ਉਨ੍ਹਾਂ ਦੱਸਿਆ ਕਿ ਨਹਿਰ 'ਚ ਡੁੱਬਣ ਵਾਲੇ ਨੌਜਵਾਨਾਂ ਦੀ ਜ਼ਿਆਦਾਤਰ ਉਮਰ 15 ਤੋਂ 30 ਸਾਲ ਵਿਚਕਾਰ ਹੁੰਦੀ ਹੈ | ਬੱਚਿਆਂ ਦੇ ਅਜਿਹੇ ਵਿਹਾਰ ਸੰਬੰਧੀ 'ਅਜੀਤ' ਦੀ ਟੀਮ ਵਲੋਂ ਮਾਪੇ, ਸਮਾਜ ਵਿਗਿਆਨੀ ਅਤੇ ਮਨੋਵਿਗਿਆਨੀ ਨਾਲ ਰਾਬਤਾ ਕਰਨ ਤੋਂ ਬਾਅਦ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਤੋਂ ਘਾਤਕ ਕਦਮ ਚੁੱਕਣ ਸੰਬੰਧੀ ਕਈ ਪੱਖ ਸਾਹਮਣੇ ਆਏ ਹਨ | ਪਹਿਲਾ, ਮਾਪਿਆਂ ਦਾ ਕਹਿਣਾ ਸੀ ਕਿ ਕੋਵਿਡ ਕਾਰਨ ਸਕੂਲ ਬੰਦ ਹੋਣ ਕਾਰਨ ਜ਼ਿਆਦਾਤਰ ਬੱਚਿਆ ਦੀ ਰੁਟੀਨ ਬਦਲ ਗਈ ਹੈ | ਜਿਸ ਕਾਰਨ ਬਹੁਤਾਤ 'ਚ ਬੱਚੇ ਪੜ੍ਹਾਈ ਕਰਨ ਤੇ ਮਾਪਿਆਂ ਨਾਲ ਗੱਲਬਾਤ ਕਰਨ ਦੀ ਬਜਾਏ ਬਿਜਲੀ ਯੰਤਰਾਂ ਜਿਵੇਂ ਮੋਬਾਈਲ, ਕੰਪਿਊਟਰ ਆਦਿ ਚਲਾਉਣ ਨੂੰ ਤਰਜੀਹ ਦੇ ਰਹੇ ਹਨ | ਕਈ ਬੱਚੇ ਆਨਲਾਈਨ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਅਤੇ ਹੋਰ ਕਈ ਪ੍ਰਕਾਰ ਦੀਆਂ ਯੋਜਨਾਵਾਂ ਬਣਾ ਕੇ ਛੁੱਟੀਆਂ ਦੌਰਾਨ ਘਰੋਂ ਬਾਹਰ ਨਿਕਲਣ ਦੀ ਤਾਕ 'ਚ ਰਹਿੰਦੇ ਹਨ | ਇਸ ਉਮਰ 'ਚ ਬੱਚਿਆਂ ਨੂੰ ਜ਼ਿੰਦਗੀ ਦਾ ਤਜਰਬਾ ਘੱਟ ਹੋਣ ਕਾਰਨ ਬੱਚੇ ਕਈ ਵਾਰ ਉਹ ਆਪਣੇ ਜੀਵਨ ਲਈ ਖ਼ਤਰਾ ਖ਼ੁਦ ਸਹੇੜਦੇ ਹਨ |

ਪਿਛਲੀ ਖ਼ਬਰ ਜ਼ਮੀਨੀ ਝਗੜੇ ਦੌਰਾਨ ਵਿਅਕਤੀ ਦਾ ਕਤਲ-ਪੰਜ ਗਿ੍ਫ਼ਤਾਰ <br/> ਅਗਲੀ ਖ਼ਬਰ ਮਾਪੇ ਤੇ ਅਧਿਆਪਕ ਸਾਂਝੀ ਜ਼ਿੰਮੇਵਾਰੀ ਨਿਭਾਉਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।