12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਟਾਲਾ ਨੇੜੇ ਟੂਰਿਸਟ ਬੱਸ ਪਲਟੀ 2 ਵਿਦਿਆਰਥੀਆਂ ਦੀ ਮੌਤ <br/>

ਅਜੀਤ ਡੈਸਕ 23-05-2026
ਬਟਾਲਾ, 22 ਮਈ (ਸਤਿੰਦਰ ਸਿੰਘ)-ਬਟਾਲਾ ਨੇੜੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਕੋਲ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਕਲੇਰ ਖੁਰਦ ਮੋੜ ਕੋਲ ਮਹਾਰਾਜਾ ਟਰੈਵਲ ਕੰਪਨੀ ਦੀ ਇਕ ਟੂਰਿਸਟ ਬੱਸ ਨੰਬਰ ਜੇ.ਕੇ02-ਡੀ.ਐਸ. 8849, ਜਿਸ ਵਿਚ ਜਿਆਦਾਤਰ ਵਿਦਿਆਰਥੀ ਸਵਾਰ ਸਨ, ਜੋ ਆਪਣੇ ਇਮਤਿਹਾਨਾਂ ਦੀ ਪ੍ਰੀਖਿਆ ਦੇ ਕੇ ਵਾਪਸ ਘਰਾਂ ਨੂੰ ਜਾ ਰਹੇ ਸਨ, ਕਿ ਬੱਸ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ | ਇਸ ਹਾਦਸੇ ਵਿਚ ਗਲੋਬਲ ਇੰਸਟੀਚਿਊਟ ਅੰਮਿ੍ਤਸਰ ਦੇ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 5 ਔਰਤਾਂ ਸਮੇਤ 7 ਹੋਰ ਗੰਭੀਰ ਜ਼ਖਮੀ ਹੋ ਗਏ | ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਤੇ ਸਥਾਨਕ ਪੁਲਿਸ ਵਲੋਂ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ | ਇਸ ਦੌਰਾਨ ਘੰਟਿਆਂਬੱਧੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਇਸ ਹਾਦਸੇ 'ਚ ਇਕ ਰੋਡਵੇਜ ਦੀ ਬੱਸ ਸਮੇਤ 4 ਹੋਰ ਗੱਡੀਆਂ ਵੀ ਆਪਸ ਵਿਚ ਟਕਰਾਅ ਗਈਆਂ | ਹਾਦਸੇ ਵਿਚ ਮਾਰੇ ਗਏ ਮਿ੍ਤਕਾਂ ਦੀ ਸ਼ਨਾਖਤ ਅਖਿਲ ਪੰਡੋ ਪੁੱਤਰ ਸਤੀਸ਼ ਕੁਮਾਰ ਵਾਸੀ ਰਾਜੌਰੀ, ਜੰਮੂ ਤੇ ਨਿਤਿਨ ਕੁਮਾਰ ਪੁੱਤਰ ਕਾਲੀ ਰਾਮ ਵਾਸੀ ਕਠੂਆ, ਜੰਮੂ ਵਜੋਂ ਹੋਈ ਹੈ ਅਤੇ ਜਖ਼ਮੀਆਂ 'ਚ ਰਾਜਿੰਦਰ ਅਰੋੜਾ, ਹਰਦੀਪ ਸਿੰਘ, ਸ਼ੁਭਮ, ਵੀਨਾ ਦੇਵੀ, ਸੁਖਵਿੰਦਰ ਕੌਰ, ਵੀਨਾ ਦੇਵੀ, ਦੀਪਿਕਾ ਤੇ ਰੇਖਾ ਸ਼ਾਮਿਲ ਹਨ | ਪੁਲਿਸ ਨੇ ਮਿ੍ਤਕਾਂ ਦੀਆਂ ਲਾਸ਼ਾਂ ਤੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖ਼ਮੀਆਂ ਦਾ ਮੁਫਤ ਇਲਾਜ ਕਰਵਾਉਣ ਦਾ ਐਲਾਨ ਕੀਤਾ | ਉਨ੍ਹਾਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਸਹਾਇਤਾ <br/> ਬਟਾਲਾ ਨੇੜੇ ਟੂਰਿਸਟ ਬੱਸ ਪਲ... ਅਗਲੀ ਖ਼ਬਰ ਡਾ. ਰਾਜ ਕੁਮਾਰ ਚੱਬੇਵਾਲ ਫਗਵਾੜਾ ਵਿਧਾਨ ਸਭਾ ਹਲਕੇ ਲਈ 'ਆਪ' ਦੇ ਹਲਕਾ ਇੰਚਾਰਜ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।