12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮੱਧ ਪੂਰਬ ਸੰਕਟ ਦਰਮਿਆਨ ਕੋਲਾ ਗੈਸੀਫਿਕੇਸ਼ਨ ਵੱਲ ਭਾਰਤ ਦਾ ਰੁਝਾਨ ਤੇਜ਼ ਤੇਲ ਅਤੇ ਖਾਦਾਂ 'ਚ ਆਤਮਨਿਰਭਰਤਾ ਲਈ ਸਰਕਾਰ ਨੇ ਬਦਲਵੇਂ ਊਰਜਾ ਮਾਡਲ 'ਤੇ ਦਿੱਤਾ ਜ਼ੋਰ <br/>

ਅਜੀਤ ਡੈਸਕ 23-05-2026
ਮੂਨਕ (ਸੰਗਰੂਰ), 22 ਮਈ (ਕੇਵਲ ਸਿੰਗਲਾ)-ਮੱਧ ਪੂਰਬ 'ਚ ਵਧ ਰਹੇ ਤਣਾਅ ਅਤੇ ਵਿਸ਼ਵ ਪੱਧਰੀ ਊਰਜਾ ਅਸਥਿਰਤਾ ਦੇ ਦਰਮਿਆਨ ਭਾਰਤ ਹੁਣ ਕੋਲਾ ਗੈਸੀਫਿਕੇਸ਼ਨ ਤਕਨਾਲੋਜੀ ਨੂੰ ਆਪਣੀ ਊਰਜਾ ਅਤੇ ਉਦਯੋਗਿਕ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਦੇਸ਼ ਇਸ ਵੇਲੇ ਲਗਭਗ 85 ਫ਼ੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ, ਜਦਕਿ ਖਾਦਾਂ ਲਈ ਵੀ ਵੱਡੇ ਪੱਧਰ 'ਤੇ ਆਯਾਤ 'ਤੇ ਨਿਰਭਰਤਾ ਹੈ | ਅਜਿਹੇ ਹਾਲਾਤ 'ਚ ਜੇਕਰ ਅੰਤਰਰਾਸ਼ਟਰੀ ਸੰਕਟ ਲੰਬਾ ਖਿੱਚਦਾ ਹੈ ਤਾਂ ਭਾਰਤ ਲਈ ਊਰਜਾ ਅਤੇ ਖਾਦ ਸਪਲਾਈ ਕਾਇਮ ਰੱਖਣਾ ਵੱਡੀ ਚੁਣੌਤੀ ਬਣ ਸਕਦਾ ਹੈ | ਭਾਵੇਂ ਇਸ ਵੇਲੇ ਦੇਸ਼ ਵਿਚ ਤੇਲ ਅਤੇ ਖਾਦਾਂ ਦੀ ਸਪਲਾਈ ਆਮ ਤੌਰ 'ਤੇ ਜਾਰੀ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜੰਗੀ ਹਾਲਾਤ ਜਾਂ ਸਮੁੰਦਰੀ ਰਸਤੇ ਪ੍ਰਭਾਵਿਤ ਹੋਣ ਕਾਰਨ ਵਿਸ਼ਵ ਵਪਾਰ ਕਿਸੇ ਵੀ ਸਮੇਂ ਰੁਕਾਵਟ ਦਾ ਸ਼ਿਕਾਰ ਹੋ ਸਕਦਾ ਹੈ | ਇਸੇ ਖ਼ਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਘਰੇਲੂ ਊਰਜਾ ਸਰੋਤਾਂ ਦੀ ਵਰਤੋਂ ਵਧਾਉਣ ਅਤੇ ਵਿਕਲਪਕ ਈਾਧਨ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਕਦਮ ਤੇਜ਼ ਕਰ ਦਿੱਤੇ ਹਨ | ਕੋਲਾ ਗੈਸੀਫਿਕੇਸ਼ਨ ਇਕ ਅਜਿਹੀ ਤਕਨਾਲੋਜੀ ਹੈ ਜਿਸ ਵਿਚ ਕੋਲੇ ਨੂੰ ਨਿਯੰਤਰਿਤ ਤਾਪਮਾਨ ਅਤੇ ਦਬਾਅ ਹੇਠ ਰਸਾਇਣਿਕ ਪ੍ਰਕਿਰਿਆ ਰਾਹੀਂ 'ਸਿੰਗੈਸ' ਵਿਚ ਤਬਦੀਲ ਕੀਤਾ ਜਾਂਦਾ ਹੈ | ਇਸ ਸਿੰਗੈਸ ਵਿਚ ਮੁੱਖ ਤੌਰ 'ਤੇ ਹਾਈਡਰੋਜਨ ਅਤੇ ਕਾਰਬਨ ਮੋਨੋਆਕਸਾਈਡ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦਾ ਇਸਤੇਮਾਲ ਬਿਜਲੀ ਉਤਪਾਦਨ, ਖਾਦ ਉਦਯੋਗ, ਰਸਾਇਣਿਕ ਇਕਾਈਆਂ ਅਤੇ ਭਾਰੀ ਮੈਨੂਫੈਕਚਰਿੰਗ ਵਿਚ ਕੀਤਾ ਜਾ ਸਕਦਾ ਹੈ | ਊਰਜਾ ਮਾਹਿਰਾਂ ਮੁਤਾਬਕ ਇਹ ਤਕਨਾਲੋਜੀ ਭਾਰਤ ਨੂੰ ਸਿੱਧੇ ਕੋਲੇ ਦੀ ਸਾੜ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਕੁੱਝ ਹੱਦ ਤੱਕ ਰਾਹਤ ਦੇ ਸਕਦੀ ਹੈ | ਸਿੰਗੈਸ ਨੂੰ ਰਵਾਇਤੀ ਕੋਲੇ ਨਾਲੋਂ ਸਾਫ਼ ਈਾਧਨ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਉਦਯੋਗਿਕ ਖੇਤਰਾਂ 'ਚ ਕਾਰਬਨ ਨਿਕਾਸ ਅਤੇ ਧੂੰਏਾ ਨੂੰ ਘਟਾਇਆ ਜਾ ਸਕਦਾ ਹੈ |
ਖਾਦਾਂ ਤੇ ਉਦਯੋਗ ਲਈ ਨਵਾਂ ਰਾਹ
ਭਾਰਤ ਖਾਦਾਂ ਦੇ ਉਤਪਾਦਨ ਲਈ ਵੱਡੇ ਪੱਧਰ 'ਤੇ ਪ੍ਰਾਕਿ੍ਤਿਕ ਗੈਸ ਅਤੇ ਹੋਰ ਆਯਾਤੀ ਸਰੋਤਾਂ 'ਤੇ ਨਿਰਭਰ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਸਿੰਗੈਸ ਤੋਂ ਐਮੋਨੀਆ ਅਤੇ ਹੋਰ ਰਸਾਇਣ ਤਿਆਰ ਕਰਕੇ ਖਾਦ ਉਦਯੋਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ | ਇਸ ਨਾਲ ਦੇਸ਼ ਦੀ ਆਯਾਤ ਲਾਗਤ ਘਟ ਸਕਦੀ ਹੈ ਅਤੇ ਲੰਬੇ ਸਮੇਂ ਵਿਚ ਆਤਮਨਿਰਭਰਤਾ ਵਧ ਸਕਦੀ ਹੈ | ਇਸ ਤੋਂ ਇਲਾਵਾ ਸਟੀਲ, ਸੀਮੈਂਟ ਅਤੇ ਕੈਮੀਕਲ ਉਦਯੋਗਾਂ ਵਿਚ ਵੀ ਸਿੰਗੈਸ ਇੱਕ ਬਦਲਵੇਂ ਊਰਜਾ ਸਰੋਤ ਵਜੋਂ ਵਰਤੀ ਜਾ ਸਕਦੀ ਹੈ |
ਪਾਣੀ ਦੀ ਖਪਤ ਬਣੀ ਚਿੰਤਾ
ਹਾਲਾਂਕਿ ਕੋਲਾ ਗੈਸੀਫਿਕੇਸ਼ਨ ਨੂੰ ਸਾਫ਼ ਊਰਜਾ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਪਰ ਇਸ ਨਾਲ ਵਾਤਾਵਰਣਕ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ | ਇਸ ਪ੍ਰਕਿਰਿਆ ਵਿਚ ਵੱਡੀ ਮਾਤਰਾ ਵਿਚ ਪਾਣੀ ਦੀ ਲੋੜ ਪੈਂਦੀ ਹੈ | ਨਾਲ ਹੀ ਇਸ ਦੌਰਾਨ ਨਿਕਲਣ ਵਾਲੇ ਗੰਦੇ ਪਾਣੀ ਦੀ ਸੰਭਾਲ ਅਤੇ ਸੁਰੱਖਿਅਤ ਨਿਪਟਾਰਾ ਵੀ ਵੱਡੀ ਚੁਣੌਤੀ ਹੈ | ਵਾਤਾਵਰਣ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵੈਸਟਵਾਟਰ ਮੈਨੇਜਮੈਂਟ ਅਤੇ ਪ੍ਰਦੂਸ਼ਣ ਨਿਯੰਤਰਣ ਲਈ ਸਖ਼ਤ ਪ੍ਰਬੰਧ ਨਾ ਕੀਤੇ ਗਏ ਤਾਂ ਇਹ ਪ੍ਰਾਜੈਕਟ ਜਲ ਸਰੋਤਾਂ ਅਤੇ ਆਸਪਾਸ ਦੇ ਇਲਾਕਿਆਂ ਲਈ ਨਵੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ | ਮਾਹਿਰਾਂ ਅਨੁਸਾਰ ਜੇਕਰ ਭਵਿੱਖ ਵਿਚ ਵਿਸ਼ਵ ਪੱਧਰ 'ਤੇ ਤੇਲ ਅਤੇ ਖਾਦਾਂ ਦੀ ਸਪਲਾਈ ਹੋਰ ਪ੍ਰਭਾਵਿਤ ਹੁੰਦੀ ਹੈ ਤਾਂ ਕੋਲਾ ਗੈਸੀਫਿਕੇਸ਼ਨ ਵਰਗੀਆਂ ਤਕਨਾਲੋਜੀਆਂ ਭਾਰਤ ਲਈ ਰਣਨੀਤਿਕ ਸੁਰੱਖਿਆ ਕਵਚ ਸਾਬਤ ਹੋ ਸਕਦੀਆਂ ਹਨ |

ਪਿਛਲੀ ਖ਼ਬਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਦਾ ਪਿਛੋਕੜ ਬੰਗਲਾ ਦੇਸ਼ ਨਾਲ ਜੁੜਿਆ <br/> ਅਗਲੀ ਖ਼ਬਰ ਫ਼ਰਜ਼ੀ ਵੋਟਾਂ ਤੇ ਟੈਂਡਰਾਂ ਨੂੰ ਲੈ ਕੇ ਭਾਜਪਾ ਦਾ ਹਮਲਾ, ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।