07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਰਤ ਖ਼ਿਲਾਫ਼ ਜੰਗ 'ਚ ਪਾਕਿ ਦੀ ਕੀਤੀ ਸੀ ਮਦਦ-ਚੀਨ <br/>

ਅਜੀਤ ਡੈਸਕ 09-05-2026
ਬੀਜਿੰਗ, 8 ਮਈ (ਪੀ.ਟੀ.ਆਈ)-ਚੀਨ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਪਿਛਲੇ ਸਾਲ ਭਾਰਤ ਖ਼ਿਲਾਫ਼ ਜੰਗ 'ਚ ਪਾਕਿਸਤਾਨ ਦੀ ਮਦਦ ਕੀਤੀ ਸੀ | ਇਸ ਜੰਗ ਦੇ ਇਕ ਸਾਲ ਬਾਅਦ ਪਹਿਲੀ ਵਾਰ ਚੀਨ ਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦੇਣ ਦੀ ਗੱਲ ਸਵੀਕਾਰ ਕੀਤੀ ਹੈ | ਚੀਨੀ ਸਰਕਾਰੀ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਚੀਨ ਦੇ ਸਰਕਾਰੀ ਸੀ.ਸੀ.ਟੀ.ਵੀ. ਨੇ ਝਾਂਗ ਹੇਂਗ ਦੀ ਇਕ ਇੰਟਰਵਿਊ ਪ੍ਰਸਾਰਿਤ ਕੀਤੀ ਹੈ | ਝਾਂਗ ਨੇ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਜੰਗ ਦੌਰਾਨ ਪਾਕਿਸਤਾਨ ਨੂੰ ਜੇ-10ਸੀਈ ਜਹਾਜ਼ ਲਈ ਤਕਨੀਕੀ ਸਹਾਇਤਾ ਦਿੱਤੀ ਸੀ | ਝਾਂਗ ਏਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ਼ ਚਾਈਨਾ (ਏ.ਵੀ.ਆਈ.ਸੀ.) ਦੇ ਚੇਂਗਦੂ ਏਅਰਕ੍ਰਾਫਟ ਡਿਜ਼ਾਈਨ ਐਂਡ ਰਿਸਰਚ ਇੰਸਟੀਚਿਊਟ 'ਚ ਇੰਜੀਨੀਅਰ ਹੈ | ਇਹ ਸੰਸਥਾ ਚੀਨ 'ਚ ਲੜਾਕੂ ਜਹਾਜ਼ਾਂ ਅਤੇ ਮਨੁੱਖ ਰਹਿਤ ਹਵਾਈ ਵਾਹਨਾਂ (ਯੂ.ਏ.ਵੀ.) ਦੀ ਮੁੱਖ ਵਿਕਾਸਕਾਰ ਸੰਸਥਾ ਹੈ | ਪਾਕਿਸਤਾਨ ਦੀ ਹਵਾਈ ਫ਼ੌਜ ਚੀਨ 'ਚ ਤਿਆਰ ਕੀਤੇ ਜੇ-10ਸੀਈ ਜੈੱਟ ਜਹਾਜ਼ਾਂ ਦਾ ਬੇੜਾ ਸੰਚਾਲਿਤ ਕਰਦੀ ਹੈ, ਜਿਨ੍ਹਾਂ ਨੂੰ ਏ.ਵੀ.ਆਈ.ਸੀ. ਦੀ ਇਕ ਸਹਾਇਕ ਕੰਪਨੀ ਨੇ ਤਿਆਰ ਕੀਤਾ ਹੈ | ਭਾਰਤ ਨਾਲ ਜੰਗ ਦੌਰਾਨ ਇਸਦੇ ਜੈੱਟ ਮੈਦਾਨ 'ਚ ਸਨ ਅਤੇ ਪਾਕਿ ਹਵਾਈ ਫ਼ੌਜ ਚੀਨ ਦੀ ਮਦਦ ਨਾਲ ਭਾਰਤੀ ਲੜਾਕੂ ਜਹਾਜ਼ਾਂ ਦਾ ਸਾਹਮਣਾ ਕਰ ਰਹੀ ਸੀ | ਪਾਕਿ ਨੂੰ ਚੀਨ ਦੀ ਮਦਦ ਸੰਬੰਧੀ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਪਰ ਚੀਨ ਵਲੋਂ ਪਹਿਲੀ ਵਾਰ ਇਸ ਸੰਬੰਧੀ ਅਧਿਕਾਰਤ ਪੁਸ਼ਟੀ ਸਾਹਮਣੇ ਆਈ ਹੈ |

ਪਿਛਲੀ ਖ਼ਬਰ 'ਆਪ' ਦੀ ਗੁਜਰਾਤ ਇਕਾਈ ਨੇ ਫੇਸਬੁੱਕ ਤੇ ਇੰਸਟਾ ਖਾਤੇ ਬਲਾਕ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।