12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਣਕ ਦੀ ਖਰੀਦ ਲਈ ਕੇਂਦਰ ਮਾਪੰਦਡਾਂ 'ਚ ਢਿੱਲ ਦੇਣ ਅਤੇ ਐਗਰੋ–ਕੈਮੀਕਲਜ਼ ਭੰਡਾਰਨ ਲਈ ਸਹਾਈ ਹੋਏ <br/>

ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਭਗਵਾਨ ਦਾਸ)- ਕਣਕ ਦੀ ਵਾਢੀ ਸਿਖਰਾਂ 'ਤੇ ਹੈ, ਕੁੱਲ 35–36 ਲੱਖ ਹੈਕਟੇਅਰ ਰਕਬੇ 'ਤੇ ਬੀਜੀ ਕਣਕ ਦਾ ਝਾੜ ਔਸਤਨ 20–22 ਕੁਇੰਟਲ ਪ੍ਰਤੀ ਏਕੜ ਆ ਰਿਹਾ ਹੈ | ਪੀ.ਏ. ਯੂ. ਤੇ ਆਈ. ਏ. ਆਰ. ਆਈ. ਤੋਂ ਸਨਮਾਨਿਤ ਅਗਾਂਹ ਵਧੂ ਰਾਜਮੋਹਨ ਸਿੰਘ ਕਾਲੇਕਾ ਅਤੇ ਬਲਬੀਰ ਸਿੰਘ ਜੜ੍ਹੀਆ ਵਰਗੇ ਕਿਸਾਨ ਕਹਿੰਦੇ ਹਨ ਕਿ ਕੁੱਝ ਕਿਸਾਨਾਂ ਦਾ ਝਾੜ 23–24 ਕੁਇੰਟਲ ਪ੍ਰਤੀ ਏਕੜ ਤੱਕ ਵੀ ਆ ਰਿਹਾ ਹੈ | ਕਿਸਾਨ ਸੰਸਥਾਵਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੀਆਂ ਮੰਡੀਆਂ 'ਚ ਖਰੀਦੀ ਜਾਣ ਵਾਲੀ ਕਣਕ ਦੀ ਗੁਣਵੱਤਾ ਤੇ ਮਾਪਦੰਡਾ 'ਤੇ ਛੋਟ ਦਿੱਤੀ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਜੋ ਫਰਵਰੀ–ਮਾਰਚ 'ਚ ਗਰਮੀ ਪਈ ਉਸ ਨਾਲ ਦਾਣਾ ਛੋਟਾ ਹੋ ਗਿਆ ਅਤੇ ਉਸ ਤੋਂ ਬਾਅਦ ਜੋ ਕਈ ਥਾਵਾਂ 'ਤੇ ਗੜ੍ਹੇ ਤੇ ਬੇਮੌਸਮੀ ਬਾਰਿਸ਼ ਹੋਈ ਉਸ ਨਾਲ ਕਣਕ ਜ਼ਮੀਨ 'ਤੇ ਡਿੱਗਣ ਕਾਰਨ ਆਪਣੀ ਚਮਕ ਖੋ ਬੈਠੀ ਸੀ, ਜਿਸ ਕਰਕੇ ਕਿਸਾਨਾਂ ਨੂੰ ਐਮ.ਐਸ.ਪੀ. 'ਤੇ ਫਸਲ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਦੌਰਾਨ ਯੂ.ਪੀ.ਐਲ. ਦੇ ਚੇਅਰਮੈਨ (ਐਮਰਟਿਸ) ਰਾਜੂ ਸ਼ਰੌਫ ਨੇ ਅਪੀਲ ਕੀਤੀ ਕਿ ਭੰਡਾਰ ਕਰਨ ਲੱਗਿਆਂ ਅਤੇ ਕਣਕ ਦੀ ਸਾਂਭ–ਸੰਭਾਲ ਸੰਬੰਧੀ ਯੋਗ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾਵੇ | ਭਾਰਤ ਦਾ ਐਗਰੋ–ਕੈਮੀਕਲਜ਼ ਉਦਯੋਗ ਕਿਸਾਨਾਂ ਦੇ ਹੱਕਾਂ ਦੀ ਪੂਰੀ ਰਾਖੀ ਕਰ ਰਿਹਾ ਹੈ |

ਪਿਛਲੀ ਖ਼ਬਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ 'ਚ ਅਚਾਨਕ ਫੇਰਬਦਲ ਅਗਲੀ ਖ਼ਬਰ ਅਟਾਰੀ ਹਲਕੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਸ਼ਾਨਦਾਰ ਬਣਨਗੀਆਂ-ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।