13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਲਾਅ ਦਾਖ਼ਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅਜੀਤ ਡੈਸਕ 18-04-2026
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਕਾਦਮਿਕ ਸੈਸ਼ਨ 2026-2027 ਲਈ ਪੰਜਾਬ ਭਰ ਦੇ ਸਾਰੇ ਲਾਅ ਕੋਰਸਾਂ ਦੀ ਸੈਂਟਰਲਾਈਜ਼ ਆਨਲਾਈਨ ਦਾਖ਼ਲਾ ਅਤੇ ਕਾਊਾਸਲਿੰਗ ਪ੍ਰਕਿਰਿਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਰਾਜ ਦੇ ਉਚੇਰੀ ਸਿੱਖਿਆ ਵਿਭਾਗ ਦੀ ਰਹਿਨੁਮਾਈ ਹੇਠ ਇਹ ਰਾਜ-ਪੱਧਰੀ ਦਾਖ਼ਲਾ ਅਤੇ ਕਾਊਾਸਲਿੰਗ ਪ੍ਰਕਿਰਿਆ ਪੰਜਾਬ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਕਾਨੂੰਨ ਕਾਲਜਾਂ 'ਚ ਹੋਵੇਗੀ | ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਵੱਡੀ ਜ਼ਿੰਮੇਵਾਰੀ ਨੂੰ ਸੁਚਾਰੂ, ਪਾਰਦਰਸ਼ੀ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋ. (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਨੂੰ ਕੋਆਰਡੀਨੇਟਰ ਅਤੇ ਡਾ. ਮੀਨੂ ਵਰਮਾ ਨੂੰ ਡਿਪਟੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਸੈਂਟਰਲਾਈਜ਼ ਦਾਖਲਾ ਪ੍ਰਕਿਰਿਆ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬੀ.ਏ. ਐੱਲ.ਐੱਲ.ਬੀ. (5 ਸਾਲਾ), ਬੀ.ਬੀ.ਏ. ਐੱਲ. ਐੱਲ. ਬੀ. (5 ਸਾਲਾ), ਬੀ. ਕਾਮ ਐੱਲ. ਐੱਲ. ਬੀ. (5 ਸਾਲਾ) ਅਤੇ ਐੱਲ. ਐੱਲ. ਬੀ. (3 ਸਾਲਾ) ਵਰਗੇ ਅੰਡਰਗ੍ਰੈਜੂਏਟ ਲਾਅ ਕੋਰਸਾਂ ਵਿਚ ਦਾਖਲੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਸਾਰੀ ਦਾਖਲਾ ਪ੍ਰਕਿਰਿਆ ਆਨਲਾਈਨ ਅਤੇ ਮੈਰਿਟ ਅਧਾਰਿਤ ਨਿਯਮਾਂ ਅਨੁਸਾਰ ਕੀਤੀ ਜਾਵੇਗੀ | 2026 ਦਾ ਪ੍ਰਾਸਪੈਕਟਸ, ਸਮਾਂ-ਸੂਚੀ, ਯੋਗਤਾ ਮਾਪਦੰਡ ਅਤੇ ਫ਼ੀਸ ਬਾਰੇ ਸੂਚਨਾ ਜਲਦ ਹੀ ਵੈੱਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਪੰਜਾਬ ਭਾਜਪਾ ਦੇ ਆਗੂ ਤੇ ਪੰਜਾਬ ਸਰਕਾਰ ਕਣਕ ਖ਼ਰੀਦ ਅਤੇ ਬੀ.ਬੀ.ਐਮ.ਬੀ. ਮੁੱਦੇ 'ਤੇ ਕਰ ਰਹੇ ਹਨ ਗੁਮਰਾਹ-ਲੱਖੋਵਾਲ ਅਗਲੀ ਖ਼ਬਰ ਹਰੀਕੇ ਵੈਟਲੈਂਡ ਵਿਖੇ ਸਕੂਲੀ ਵਿਦਿਆਰਥੀਆਂ ਲਈ ਘੜਿਆਲ ਸੰਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।