01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿਹੋਵਾ ਵਿਖੇ ਬਰਸੀ ਸਮਾਗਮ 8 ਤੋਂ-ਡਾ. ਪੀ.ਐਸ. ਕੰਗ.

ਅਜੀਤ ਡੈਸਕ 05-04-2026

ਜਲੰਧਰ, 4 ਅਪ੍ਰੈਲ (ਅ.ਬ.)-ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਮਹਾਨ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਜੁਰਾਸੀ ਪਿਹੋਵਾ ਵਿਖੇ ਮਿਤੀ 8 ਤੇ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਦੋਵੇਂ ਦਿਨ ਦੇਰ ਸ਼ਾਮ ਤੱਕ ਚਲਣਗੇ | 8 ਅਪ੍ਰੈਲ ਨੂੰ ਕਥਾ, ਕੀਰਤਨ, ਰਾਗੀ, ਢਾਡੀ ਅਤੇ ਕਵੀ ਦਰਬਾਰ ਹੋਣਗੇ | ਮਿਤੀ 9 ਅਪ੍ਰੈਲ ਨੂੰ ਮਹਾਨ ਸੰਤ ਸਮਾਗਮ ਹੋਣਗੇ | ਇਹ ਮਹਾਨ ਸਮਾਗਮ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ (ਲੰਗਰਾਂ) ਵਾਲਿਆਂ, ਬਾਬਾ ਮਨੀ ਸਿੰਘ ਜੀ, ਬਾਬਾ ਟਿਵਾਣਾ ਜੀ, ਬਾਬਾ ਸੁਰਜਨ ਸਿੰਘ ਜੀ, ਬਾਬਾ ਕਰਮ ਸਿੰਘ ਜੀ, ਬਾਬਾ ਇਕਬਾਲ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਕਰਮਜੀਤ ਸਿੰਘ ਜੀ, ਬਾਬਾ ਲਾਲ ਸਿੰਘ ਜੀ ਤੇ ਹੋਰ ਸੰਤ ਬਾਬਾ ਮਾਨ ਸਿੰਘ ਜੀ ਦੇ ਬੱਚਿਆਂ ਦੀ ਦੇਖ-ਰੇਖ ਕਰਵਾਇਆ ਜਾ ਰਿਹਾ ਹੈ | ਇਸ ਮਹਾਨ ਸਮਾਗਮ ਵਿਚ ਦੇਸ਼, ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਹਨ |

ਪਿਛਲੀ ਖ਼ਬਰ ਭੱਠਲ ਬੀਜ ਫਾਰਮ 'ਤੇ ਝੋਨੇ ਦੇ ਸੁਪਰੀਮ 110 ਬੀਜ ਦੀ ਭਾਰੀ ਮੰਗ ਅਗਲੀ ਖ਼ਬਰ ਗੁ. ਬੜੂ ਸਾਹਿਬ ਵਿਖੇ ਤਿੰਨ ਰੋਜ਼ਾ 'ਵਿਸਾਖੀ ਸਮਾਗਮ' 12 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।