31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੈਂਕਾਂ ਵਲੋਂ ਕਿਸਾਨਾਂ ਨੂੰ ਬਲੈਕਮੇਲ ਕਰਨ ਲਈ ਲਏ ਜਾਂਦੇ ਹਨ ਖ਼ਾਲੀ ਚੈੱਕ-ਡੱਲੇਵਾਲ

ਅਜੀਤ ਡੈਸਕ 05-04-2026

ਚੰਡੀਗੜ੍ਹ, 4 ਅਪ੍ਰੈਲ (ਅਜਾਇਬ ਸਿੰਘ ਔਜਲਾ)-ਇੱਥੇ ਅੱਜ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਅਹਿਮ ਖ਼ੁਲਾਸਾ ਕਰਦਿਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀਂ ਲੈਂਡ ਮੋਰਗੇਜ ਬੈਂਕ ਵਲੋਂ ਬੈਂਕ ਤੋਂ ਕਰਜ਼ ਲੈਣ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਨੰਬਰ ਬੈਂਕ ਦੇ ਨਾਮ ਪਲੱਜ ਕਰਨ ਤੋਂ ਬਾਅਦ ਵੀ ਕਿਸਾਨਾਂ ਤੋਂ ਲਏ ਜਾਂਦੇ ਖ਼ਾਲੀ ਚੈੱਕ ਰਾਹੀਂ ਹੀ ਕਰਜ਼ ਮੋੜਨ ਤੋਂ ਬਾਅਦ ਬਲੈਕਮੇਲ ਕਰਨ ਕਾਰਨ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਖ਼ੁਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਇਸ ਤੋਂ ਇਲਾਵਾ ਹੋਰ 95 ਪੀੜਤ ਕਿਸਾਨਾਂ ਵਲੋਂ ਇਕ ਬੈਂਕ ਵਲੋਂ ਉਨ੍ਹਾਂ ਦੇ ਚੈੱਕ ਵਾਪਸ ਨਾ ਕਰਨ ਸਬੰਧੀ ਕਿਸਾਨ ਆਗੂਆਂ ਕੋਲ ਪਹੁੰਚ ਕੀਤੀ ਗਈ ਹੈ | ਕਸਾਨ ਆਗੂਆਂ ਨੇ ਕਿਹਾ ਕਿ ਲੈਂਡ ਮੋਰਗੇਜ ਬੈਂਕ ਦੂਸਰੀਆਂ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਵੇ | ਇਸ ਮੌਕੇ ਸਤਿਨਾਮ ਸਿੰਘ ਬਹਿਰੂ, ਜਸਵੀਰ ਸਿੰਘ ਸਿੱਧੂ, ਮਾਨ ਸਿੰਘ ਰਾਜਪੁਰਾ, ਛਪਿੰਦਰ ਸਿੰਘ ਬੱਗਾ, ਗੁਰਜਿੰਦਰ ਸਿੰਘ, ਬਲਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਟਿਵਾਣਾ ਆਦਿ ਜ਼ਿਲ੍ਹਾ ਦੇ ਆਗੂਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ |

ਪਿਛਲੀ ਖ਼ਬਰ ਕੋਲੇ ਦੀਆਂ ਕੀਮਤਾਂ 'ਚ ਅਚਾਨਕ ਵਾਧੇ ਨਾਲ ਇੱਟਾਂ ਦੇ ਭਾਅ ਚੜ੍ਹੇ ਅਸਮਾਨੀ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦਾ ਕਸਬਾ ਘੁਮਾਣ ਪਹੁੰਚਣ 'ਤੇ ਸੀਨੀਅਰ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।