01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਾਬਾ ਉਦੇ ਸਿੰਘ ਠਾਕਰ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ 'ਤੇ ਸਿੱਖ ਜਥੇਬੰਦੀਆਂ ਨੇ ਕੀਤੀ ਮੀਟਿੰਗ

ਅਜੀਤ ਡੈਸਕ 04-04-2026
ਜ਼ੀਰਾ (ਫਿਰੋਜ਼ਪੁਰ), 3 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਨਾਮਧਾਰੀ ਮੁਖੀ ਬਾਬਾ ਉਦੇ ਸਿੰਘ ਠਾਕਰ ਵਲੋਂ ਪਿਛਲੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿ ਕੇ ਸੰਬੋਧਨ ਕਰਨ ਦੇ ਵਿਰੋਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਸਿੱਖ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪੰਥਕ ਆਗੂਆਂ ਨੇ ਨਾਮਧਾਰੀ ਮੁਖੀ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਮਰਿਆਦਾ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ | ਪੈੱ੍ਰਸ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਕੋਈ ਆਮ ਕਿਤਾਬ ਨਹੀਂ ਸਗੋਂ ਜਾਗਤ ਜੋਤ ਅਤੇ ਪ੍ਰਗਟ ਗੁਰਾਂ ਕੀ ਦੇਹ ਹੈ ਅਤੇ ਕਿਸੇ ਵੀ ਧਾਰਮਿਕ ਆਗੂ ਨੂੰ ਅਜਿਹੀ ਸ਼ਬਦਾਵਲੀ ਵਰਤਣੀ ਸ਼ੋਭਦੀ ਨਹੀਂ | ਉਨ੍ਹਾਂ ਮੰਗ ਕੀਤੀ ਕਿ ਬਾਬਾ ਉਦੇ ਸਿੰਘ ਆਪਣੀ ਇਸ ਗ਼ਲਤੀ ਲਈ ਜਨਤਕ ਤੌਰ 'ਤੇ ਸਿੱਖ ਜਗਤ ਤੋਂ ਮੁਆਫ਼ੀ ਮੰਗਣ | ਮੀਟਿੰਗ ਵਿਚ ਅੰਮਿ੍ਤਪਾਲ ਸਿੰਘ ਲੁਧਿਆਣਾ ਅੰਮਿ੍ਤ ਸੰਚਾਰ ਜਥਾ, ਸੁਖਵਿੰਦਰ ਸਿੰਘ ਲੁਧਿਆਣਾ, ਜਥੇਦਾਰ ਅਮਰੀਕ ਸਿੰਘ ਕਾਰ ਸੇਵਕ ਅੰਮਿ੍ਤਸਰ, ਜਥੇਦਾਰ ਪਿੱਪਲ ਸਿੰਘ, ਭਾਈ ਬਲਕਾਰ ਸਿੰਘ ਇਲਮੇਵਾਲਾ, ਗਿਆਨੀ ਮਲੂਕ ਸਿੰਘ ਕੁਤਬਦੀਨ ਵਾਲਾ, ਸੁਖਵਿੰਦਰ ਸਿੰਘ ਲੁਧਿਆਣਾ, ਕੁਲਵੰਤ ਸਿੰਘ, ਪਿੱਪਲ ਸਿੰਘ ਉਮਰੀ ਆਣਾ, ਹੀਰਾ ਸਿੰਘ ਦੁੱਲੇਵਾਲਾ, ਮਲੂਕ ਸਿੰਘ ਫੱਤੇ ਵਾਲਾ, ਗਗਨ ਸਿੰਘ, ਸੰਤੋਖ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਅਜੀਤ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਮੀਹਾਂ ਵਾਲਾ ਖੁਰਦ, ਅਮਰੀਕ ਸਿੰਘ, ਤਰਲੋਚਨ ਸਿੰਘ, ਸੁਖਮਨਜੋਤ ਸਿੰਘ, ਦਿਲਬਾਗ ਸਿੰਘ ਵਰਪਾਲ, ਭਾਈ ਬਲਕਾਰ ਸਿੰਘ, ਭਾਈ ਅਮਰਜੀਤ ਸਿੰਘ ਮਠਾੜੂ ਜ਼ੀਰਾ ਅਕਾਲੀ ਦਲ ਵਾਰਿਸ ਪੰਜਾਬ, ਜਗਤਾਰ ਸਿੰਘ ਮਾਲਹਮ, ਸਤਨਾਮ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਮਨਸੂਰਦੇਵਾ, ਸੁਖਵਿੰਦਰ ਸਿੰਘ ਖੋਸਾ ਦਲ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ ਬੱਗਾ, ਜਸਵਿੰਦਰ ਸਿੰਘ ਗਾਦੜੀ ਵਾਲਾ ਆਦਿ ਸਿੱਖ ਨੁਮਾਇੰਦੇ ਹਾਜ਼ਰ ਸਨ |
ਪਿਛਲੀ ਖ਼ਬਰ ਚੀਨ ਵਲੋਂ ਪਾਕਿ-ਅਫ਼ਗਾਨਿਸਤਾਨ ਵਿਚਾਲੇ ਜੰਗਬੰਦੀ ਲਈ ਸ਼ੁਰੂ ਕੀਤੀ ਗੱਲਬਾਤ ਦੌਰਾਨ ਦੋਵੇਂ ਪਾਸੇ ਤੋਂ ਹਮਲੇ ਜਾਰੀ ਅਗਲੀ ਖ਼ਬਰ ਸੰਤ ਭੂਰੀ ਵਾਲਿਆਂ ਵਲੋਂ ਸੰਗਤਾਂ ਨੂੰ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ (ਪਟਨਾ ਸਾਹਿਬ) ਵਿਖੇ ਲੰਗਰ ਲਈ ਕਣਕ ਭੇਜਣ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।