04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਸਮਾਨੀ ਬਿਜਲੀ ਪੈਣ ਨਾਲ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 04-04-2026
ਸਮੁੰਦੜਾ (ਨਵਾਂਸ਼ਹਿਰ), 3 ਅਪ੍ਰੈਲ (ਤੀਰਥ ਸਿੰਘ ਰੱਕੜ)-ਅਸਮਾਨੀ ਬਿਜਲੀ ਪੈਣ ਨਾਲ ਪਿੰਡ ਰਸੂਲਪੁਰ ਦੇ ਇਕ 15 ਸਾਲਾ ਨੌਜਵਾਨ ਦੀ ਮੌਤ ਹੋਣ ਅਤੇ ਦੋ ਹੋਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਪਿੰਡ ਰਸੂਲਪੁਰ ਦੇ 10 -11 ਨੌਜਵਾਨ ਛੁੱਟੀ ਹੋਣ ਕਰਕੇ ਨਾਲ ਲਗਦੇ ਪਿੰਡ ਬਕਾਪੁਰ ਗੁਰੂ ਦੀ ਗਰਾਊਾਡ 'ਚ ਕਿ੍ਕਟ ਖੇਡ ਰਹੇ ਸਨ | ਅਚਾਨਕ ਕਰੀਬ 11.15 ਵਜੇ ਪਈ ਅਸਮਾਨੀ ਬਿਜਲੀ ਨਾਲ ਤਰਨਵੀਰ ਸਿੰਘ ਪੁੱਤਰ ਉਂਕਾਰ ਰਾਮ ਵਾਸੀ ਰਸੂਲਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਨਾਲ ਖੇਡਦੇ ਜਸਪ੍ਰੀਤ ਸਿੰਘ ਅਤੇ ਅੰਸ਼ ਲੋਈ ਵੀ ਗੰਭੀਰ ਜ਼ਖਮੀ ਹੋ ਗਏ | ਜ਼ਖਮੀ ਨੌਜਵਾਨਾਂ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਤਰਨਵੀਰ ਸਿੰਘ 6 ਫੁੱਟ ਲੰਮਾ ਨੌਜਵਾਨ ਸੀ ਅਤੇ ਉਸ ਦਾ ਪਿਤਾ ਕਿਸੇ ਨਿੱਜੀ ਕੰਪਨੀ ਦੀ ਗੱਡੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ | ਨੌਜਵਾਨ ਦੀ ਅਚਾਨਕ ਹੋਈ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕਿਸੇ ਵੀ ਇਕੱਲੀ ਬੀਬੀ ਨੂੰ ਪਾਕਿਸਤਾਨ ਯਾਤਰਾ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਮੁੱਖ ਸਕੱਤਰ <br/> ਅਗਲੀ ਖ਼ਬਰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਜ਼ਮੀਨ ਵੇਚ ਘੁਟਾਲੇ 'ਚ ਦੋ ਹੋਰ ਕਰਮਚਾਰੀ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।