23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਰਾਜਪਾਲ ਵਲੋਂ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਵਲੋਂ ਉਠਾਈਆਂ ਮੰਗਾਂ 'ਤੇ ਸਕਾਰਾਤਮਕ ਵਿਚਾਰ ਕਰਨ ਦਾ ਭਰੋਸਾ

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਲੋਕ ਭਵਨ ਪੰਜਾਬ ਵਿਖੇ ਮੁਲਾਕਾਤ ਕੀਤੀ ਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਇੱਕ ਮੰਗ ਪੱਤਰ ਸੌਂਪਿਆ | ਵਫ਼ਦ ਨੇ ਮੁੱਖ ਮੁੱਦੇ ਉਠਾਏ, ਜਿਨ੍ਹਾਂ ਵਿਚ ਸ਼ਹੀਦ ਪੁਲਿਸ ਕਰਮਚਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਲਈ ਇੱਕ ਲੰਬਿਤ ਵਿੱਤੀ ਪੈਕੇਜ ਅਤੇ ਮੁਆਵਜ਼ਾ ਜਾਰੀ ਕਰਨਾ, ਵਿਸ਼ੇਸ਼ ਪਰਿਵਾਰਕ ਪੈਨਸ਼ਨ ਲਾਭਾਂ ਦਾ ਵਾਧਾ ਸ਼ਾਮਿਲ ਹੈ | ਉਨ੍ਹਾਂ ਨੇ ਵਿਧਵਾਵਾਂ ਅਤੇ ਨਾਗਰਿਕ ਪੀੜਤਾਂ ਦੇ ਮਾਪਿਆਂ ਲਈ ਪੈਨਸ਼ਨ ਵਧਾਉਣ ਦੀ ਵੀ ਮੰਗ ਕੀਤੀ | ਵਫ਼ਦ ਨੇ ਪਹਿਲਾਂ ਦੇ ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ, ਪਲਾਟ ਅਲਾਟਮੈਂਟ ਅਤੇ ਨਿਯਮਤ ਕਰਨ ਲਈ ਸਮਾਂ ਸੀਮਾ ਵਧਾਉਣ ਅਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ, ਖਾਸ ਕਰਕੇ ਲਾਲ ਅਤੇ ਚਿੱਟੇ ਕਾਰਡ ਧਾਰਕਾਂ ਨੂੰ ਰਿਆਇਤੀ ਜਾਂ ਮੁਫਤ ਪਲਾਟ ਦੇਣ ਦੀ ਮੰਗ ਕੀਤੀ | ਚਿੰਤਾਵਾਂ ਨੂੰ ਸੁਣਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮੁੱਦਿਆਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ | ਵਫ਼ਦ ਵਿਚ ਸਤਿੰਦਰਪਾਲ ਸਿੰਘ ਸਿੱਧੂ, ਡਾ. ਬੀ.ਆਰ. ਹਸਤੀਰ, ਪਿ੍ੰਸ ਕੁਮਾਰ, ਰਮਨ ਕੁਮਾਰ, ਜਸਕਰਨ ਸਿੰਘ, ਮਨਜੀਤ ਕੌਰ, ਸ਼ਿੰਦਰ ਕੌਰ, ਚੰਚਲ ਮਨਹਾਸ, ਦਰਸ਼ਨ ਕੌਰ, ਜਸਬੀਰ ਕੌਰ, ਬਲਵਿੰਦਰ ਕੌਰ, ਬੀਰੋ, ਬਲਬੀਰ ਕੌਰ, ਕੁਲਵਿੰਦਰ ਕੌਰ, ਵਰਸ਼ਾ ਰਾਣੀ, ਪਵਨਾ ਦੇਵੀ, ਤਿ੍ਪਤਾ ਸ਼ਰਮਾ, ਚਰਨਜੀਤ ਕੌਰ, ਕਸ਼ਮੀਰ ਕੌਰ, ਸਵਿੰਦਰ ਕੌਰ, ਰੀਤਾ ਜੁਨੇਜਾ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸਰਕਾਰ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਪ੍ਰਤੀ ਗੰਭੀਰ ਨਹੀਂ-ਧਾਲੀਵਾਲ ਅਗਲੀ ਖ਼ਬਰ ਕੈਨਮ ਵਲੋਂ 37ਵੇਂ ਕੈਨੇਡੀਅਨ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਦਾਖਲੇ ਲਈ ਮੇਲੇ ਤੇ ਵਰਕਸ਼ਾਪ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।