17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬੈਰਿਕ ਮਾਈਨਿੰਗ ਨੇ ਰੇਕੋ ਡਿਕ ਪ੍ਰਾਜੈਕਟ ਦੀ ਰਫ਼ਤਾਰ ਕੀਤੀ ਹੌਲੀ

ਅਜੀਤ ਡੈਸਕ 31-03-2026

ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਬੈਰਿਕ ਮਾਈਨਿੰਗ ਨੇ ਪਾਕਿਸਤਾਨ ਤੇ ਮੱਧ ਪੂਰਬ 'ਚ ਵਧਦੀਆਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸੂਬਾ ਬਲੋਚਿਸਤਾਨ 'ਚ ਰੇਕੋ ਡਿਕ ਤਾਂਬਾ-ਸੋਨਾ ਪ੍ਰਾਜੈਕਟ ਵਿਚ ਵਿਕਾਸ ਗਤੀਵਿਧੀਆਂ 'ਚ ਮੰਦੀ ਦਾ ਐਲਾਨ ਕੀਤਾ ਹੈ | ਕੰਪਨੀ ਨੇ ਕਿਹਾ ਕਿ ਬਲੋਚਿਸਤਾਨ 'ਚ ਬਲੋਚ ਹਥਿਆਰਬੰਦ ਸਮੂਹਾਂ ਦੁਆਰਾ ਹਮਲਿਆਂ 'ਚ ਵਾਧੇ ਤੋਂ ਬਾਅਦ ਫਰਵਰੀ ਵਿਚ ਸ਼ੁਰੂ ਹੋਏ ਪ੍ਰਾਜੈਕਟ ਦੀ ਚੱਲ ਰਹੀ ਸਮੀਖਿਆ ਨੂੰ ਹੁਣ ਜੁਲਾਈ ਤੋਂ 12 ਮਹੀਨਿਆਂ ਲਈ ਹੋਰ ਵਧਾ ਦਿੱਤਾ ਜਾਵੇਗਾ | ਨਤੀਜੇ ਵਜੋਂ ਪ੍ਰਾਜੈਕਟ ਲਈ ਪਹਿਲਾਂ ਐਲਾਨੀਆਂ ਗਈਆਂ ਸਮਾਂ-ਸੀਮਾਵਾਂ ਤੇ ਬਜਟ ਅਨੁਮਾਨ ਪ੍ਰਭਾਵਿਤ ਹੋਣ ਦੀ ਉਮੀਦ ਹੈ | ਅਫ਼ਗਾਨਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ ਦੇ ਨੇੜੇ ਬਲੋਚਿਸਤਾਨ ਦੇ ਚਗਾਈ ਜ਼ਿਲ੍ਹੇ 'ਚ ਸਥਿਤ ਰੇਕੋ ਡਿਕ ਨੂੰ ਦੁਨੀਆ ਦੇ ਸਭ ਤੋਂ ਵੱਡੇ ਅਣਵਿਕਸਤ ਤਾਂਬੇ ਅਤੇ ਸੋਨੇ ਦੇ ਭੰਡਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ | ਬੈਰਿਕ ਕੰਪਨੀ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਪ੍ਰਾਜੈਕਟ 'ਚ ਸ਼ਾਮਿਲ ਹੈ | ਕੰਪਨੀ ਦੇ ਅਧਿਕਾਰੀਆਂ ਅਨੁਸਾਰ ਪਾਕਿ ਦੇ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ 'ਚ ਅਮਰੀਕਾ ਨੇ 1.3 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ | ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਵੱਡਾ ਨਿਵੇਸ਼ 'ਪ੍ਰਾਜੈਕਟ ਵਾਲਟ' ਦੇ ਤਹਿਤ ਕੀਤਾ ਜਾਵੇਗਾ | ਅਧਿਕਾਰੀਆਂ ਨੇ ਮੰਨਿਆ ਕਿ ਪਾਕਿਸਤਾਨੀ ਫ਼ੌਜ ਨੂੰ ਇਸ ਖੇਤਰ 'ਚ ਬਾਗ਼ੀ ਸਮੂਹ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਤੋਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਪਿਛਲੀ ਖ਼ਬਰ ਈਰਾਨ ਤੋਂ ਮਿਲੀ ਪਾਕਿ ਨੂੰ ਵੱਡੀ ਛੂਟ, 20 ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ 'ਚੋਂ ਲੰਘਣ ਦੀ ਦਿੱਤੀ ਇਜਾਜ਼ਤ <br/> ਅਗਲੀ ਖ਼ਬਰ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ 'ਚ ਕੀਤੀ ਗਈ ਖ਼ਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਸੰਬੰਧੀ ਉੱਚ-ਪੱਧਰੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।