ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ. ਐੱਫ.) ਨੇ ਸੂਬਾ ਬਲੋਚਿਸਤਾਨ ਦੇ ਕੁਝ ਹਿੱਸਿਆਂ 'ਚ ਦੂਰਸੰਚਾਰ ਬੁਨਿਆਦੀ ਢਾਂਚੇ ਅਤੇ ਇਕ ਫ਼ਰੰਟੀਅਰ ਕੋਰ (ਐੱਫ. ਸੀ.) ਪੋਸਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ | ਮੀਡੀਆ ਨੂੰ ਜਾਰੀ ਬਿਆਨ 'ਚ ਬੀ. ਐੱਲ. ਐੱਫ. ਦੇ ਬੁਲਾਰੇ ਮੇਜਰ ਗਵਾਹਰਮ ਬਲੋਚ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਹੱਬ ਚੌਕੀ ਦੇ ਭਵਾਨੀ ਖੇਤਰ 'ਚ ਕਾਰਵਾਈ ਕਰਦਿਆਂ ਇਕ ਮੋਬਾਈਲ ਟਾਵਰ ਸਾਈਟ 'ਤੇ ਮਸ਼ੀਨਰੀ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ | ਉਸ ਨੇ ਦੋਸ਼ ਲਗਾਇਆ ਕਿ ਨਿਸ਼ਾਨਾ ਬਣਾਏ ਗਏ ਟਾਵਰ ਦੀ ਵਰਤੋਂ ਪਾਕਿਸਤਾਨੀ ਫ਼ੌਜ ਵਲੋਂ ਨਿਗਰਾਨੀ ਦੇ ਉਦੇਸ਼ਾਂ ਲਈ ਕੀਤੀ ਜਾ ਰਹੀ ਸੀ | ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿ ਸਰਕਾਰ ਨੇ ਬਲੋਚਿਸਤਾਨ ਦੇ 10 ਜ਼ਿਲਿ੍ਹਆਂ 'ਚ ਧਾਰਾ 144 ਲਾਗੂ ਕਰ ਦਿੱਤੀ ਹੈ |