16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਦਲੇ ਮੌਸਮ ਦੇ ਮਿਜ਼ਾਜ ਕਾਰਨ ਕਿਸਾਨ ਫ਼ਿਕਰਾਂ 'ਚ ਡੁੱਬਿਆ

ਅਜੀਤ ਡੈਸਕ 31-03-2026

ਬਠਿੰਡਾ, 30 ਮਾਰਚ (ਵੀਰਪਾਲ ਸਿੰਘ)-ਪੱਛਮੀ ਗੜਬੜੀ ਤੋਂ ਬਾਅਦ ਪੰਜਾਬ ਵਿਚ ਮੌਸਮ ਦੇ ਬਦਲ ਰਹੇ ਮਿਜਾਜ਼ ਮੀਂਹ ਪੈਣ ਤੇਜ ਹਵਾਵਾਂ ਵੱਗਣ ਨਾਲ ਜੋਬਨ ਰੁੱਤੇ ਖੜੀਆਂ ਕਣਕ ਦੀ ਫ਼ਸਲ ਦੇ ਨੁਕਸਾਨੇ ਚਲੇ ਜਾਣ ਦੇ ਡਰ ਨਾਲ ਅੰਨਦਾਤਾ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ | ਮਾਲਵੇ ਦੇ ਕਈ ਇਲਾਕਿਆਂ ਵਿਚ ਕੱਲ੍ਹ ਸ਼ਾਮ ਤੋਂ ਬਾਅਦ ਪਏ ਹਲਕੇ ਮੀਹ ਤੇ ਤੇਜ਼ ਹਵਾਵਾਂ ਵੱਗਣ ਨਾਲ ਪਟਿਆਲਾ, ਸੰਗਰੂਰ, ਹੁਸ਼ਿਆਰਪੁਰ, ਪਠਾਨਕੋਟ ਜ਼ਿਲਿ੍ਹਆਂ ਵਿਚ ਬਹੁਤੀਆਂ ਭਾਰੀਆਂ ਕਣਕਾਂ ਖੇਤਾਂ ਵਿਚ ਵਿੱਛ ਗਈਆਂ ਹਨ | ਇਸ ਦੇ ਨਾਲ ਸਰ੍ਹੋਂ ਦੀ ਵਾਢੀ ਵੀ ਪ੍ਰਭਾਵਿਤ ਹੋ ਚੁੱਕੀ ਹੈ | ਉਥੇ ਕਣਕ ਵੀ ਵਾਢੀ ਦੋ ਹਫ਼ਤੇ ਪਛੜ ਕੇ ਸ਼ੁਰੂ ਹੋਣ ਦੀ ਅਸਾਰ ਬਣ ਗਏ ਹਨ | ਮੌਸਮ ਵਿਭਾਗ ਅਨੁਸਾਰ 31 ਮਾਰਚ ਤੇ 1 ਅਪ੍ਰੈਲ ਨੂੰ ਪੰਜਾਬ 'ਚ ਤੇਜ਼ ਹਨੇਰੀਆਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ | ਇਸ ਨੂੰ ਵੇਖਦੇ ਹੋਏ ਮੌਸਮ ਵਿਭਾਗ ਵਲੋਂ ਔਰੈਂਜ਼ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਅਗਲੇ 48 ਘੰਟਿਆਂ ਦਾ ਮੌਸਮ ਕਣਕ ਦੀ ਫ਼ਸਲ ਲਈ ਘਾਤਕ ਰਹਿ ਸਕਦਾ ਹੈ | ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਸ਼ਿਆਰਪੁਰ ਵਿਚ 8.5 ਐਮ.ਐਮ., ਮੋਹਾਲੀ ਵਿਚ 5 ਐਮ.ਐਮ, ਪਠਾਨਕੋਟ ਵਿਚ 4.5 ਐਮ.ਐਮ, ਬਠਿੰਡਾ ਵਿਚ 1.5 ਐਮ.ਐਮ, ਫ਼ਰੀਦਕੋਟ ਵਿਚ 4.9 ਐਮ.ਐਮ, ਅੰਮਿ੍ਤਸਰ ਵਿਚ 14 ਐਮ.ਐਮ, ਚੰਡੀਗੜ੍ਹ ਵਿਚ 4 ਐਮ.ਐਮ. ਮੀਂਹ ਪਿਆ ਹੈ | ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਅਗਲੇ ਕੁਝ ਦਿਨਾਂ ਲਈ ਪੰਜਾਬ ਵਿਚ ਮੌਸਮ ਠੰਡਾ ਰਹਿਣ ਦੇ ਅਸਾਰ ਹਨ | ਇਸ ਨੂੰ ਵੇਖਦੇ ਹੋਏ ਪੰਜਾਬ ਵਿਚ ਕਣਕ ਦੀ ਵਾਢੀ ਵਿਸਾਖੀ ਤੋਂ ਬਾਅਦ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਵਲੋਂ ਲੈਂਡਮਾਰਗੇਜ ਬੈਂਕ ਬਰਨਾਲਾ ਅੱਗੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।