16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫਤਹਿਗੜ੍ਹ ਚੂੜੀਆਂ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ

ਅਜੀਤ ਡੈਸਕ 31-03-2026

ਬਟਾਲਾ, 30 ਮਾਰਚ (ਸਤਿੰਦਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀਆਂ ਚੋਣਾਂ ਦੇ ਨਤੀਜੀਆਂ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਰਿਹਾ | ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਈਆਂ ਸੰਮਤੀ ਚੋਣਾਂ ਦੌਰਾਨ ਕਾਂਗਰਸ ਦੇ 12 ਉਮੀਦਵਾਰ, 'ਆਪ' ਦੇ 10 ਅਤੇ ਅਕਾਲੀ ਦੇ ਤਿੰਨ ਉਮੀਦਵਾਰ ਜਿੱਤੇ ਸਨ | ਅੱਜ ਹੋਈ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇੇਅਰਮੈਨ ਦੀ ਚੋਣ ਵਿਚ ਕਾਂਗਰਸ ਪਾਰਟੀ ਦੀ ਬੀਬੀ ਦਲਜੀਤ ਕੌਰ ਵਾਸੀ ਪਾਰੋਵਾਲ ਨੂੰ 15 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਇਕ ਵੋਟ ਰੱਦ ਹੋ ਗਈ | ਜਦ ਕਿ ਆਮ ਆਦਮੀ ਪਾਰਟੀ 2 ਧੜਿਆਂ 'ਚ ਵੰਡੀ ਗਈ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਬਨਜੀਤ ਸਿੰਘ ਰੰਧਾਵਾ ਧੜੇ ਵਲੋਂ ਚੇਅਰਪਰਸਨ ਲਈ ਖੜੀ ਕੀਤੀ ਉਮੀਦਵਾਰ ਬੀਬੀ ਬਲਜੀਤ ਕੌਰ ਘਸੀਟਪੁਰ ਨੂੰ 6 ਅਤੇ 'ਆਪ' ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਵਲੋਂ ਆਪਣੇ ਧੜੇ ਦੀ ਖੜੀ ਕੀਤੀ ਬੀਬੀ ਰੁਪਿੰਦਰ ਕੌਰ ਨੂੰ 4 ਵੋਟਾਂ ਪਈਆਂ | ਇਸ ਨਾਲ ਕਾਂਗਰਸ ਪਾਰਟੀ ਦੀ ਬੀਬੀ ਦਲਜੀਤ ਕੌਰ 8 ਵੋਟਾਂ ਦੇ ਫਰਕ ਨਾਲ ਚੇਅਰਪਰਸਨ ਚੁਣੀ ਗਈ | ਇਸੇ ਤਰ੍ਹਾਂ ਮਹਿੰਦਰ ਸਿੰਘ 17 ਵੋਟਾਂ ਲੈ ਕੇ ਉਪ ਚੇਅਰਮੈਨ ਚੁਣੇ ਗਏ | ਜ਼ਿਕਰਯੋਗ ਹੈ ਕਿ ਕਾਂਗਰਸ ਦੇ 12 ਬਲਾਕ ਸੰਮਤੀ ਮੈਂਬਰ ਚੋਣਾਂ ਜਿੱਤੇ ਸਨ ਤੇ ਇਕ ਵੋਟ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਪਈ, ਪਰ ਬਾਕੀ ਕਿਹੜੇ ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਹੱਕ 'ਚ ਭੁਗਤੇ ਹਲਕੇ 'ਚ ਇਹ ਚਰਚਾ ਹੈ | ਇਸ ਜਿੱਤ 'ਤੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਨਵ ਨਿਯੁਕਤ ਚੇਅਰਪਰਸਨ ਬੀਬੀ ਦਲਜੀਤ ਸਿੰਘ ਤੇ ਉਪ ਚੇਅਰਮੈਨ ਮਹਿੰਦਰ ਸਿੰਘ ਸਮੇਤ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੰਜਾਬ ਦੇ ਖਾਣਪੀਣ ਦੇ ਕਾਰੋਬਾਰ ਦੇ ਖੇਤਰ ਵਿਚ 200 ਕਰੋੜ ਦੇ ਕਰ ਨੂੰ ਲੁਕਾਉਣ ਦਾ ਪਰਦਾਫਾਸ਼ <br/> ਅਗਲੀ ਖ਼ਬਰ ਟੋਲ ਪਲਾਜ਼ਾ 'ਤੇ 'ਫਾਸਟੈਗ' ਫੇਲ੍ਹ, ਯਾਤਰੀਆਂ ਨੂੰ ਜਾਮ ਤੇ ਦੁੱਗਣੇ ਟੈਕਸ ਦਾ ਕਰਨਾ ਪੈਂਦਾ ਸਾਹਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।