12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਖੇਤੀ 'ਚ ਬਰਾਮਦ ਨੂੰ ਬੜਾਵਾ ਦੇਣਾ ਜ਼ਰੂਰੀ-ਪ੍ਰਧਾਨ ਮੰਤਰੀ <br/>

ਅਜੀਤ ਡੈਸਕ 07-03-2026
ਨਵੀਂ ਦਿੱਲੀ, 6 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਖੇਤੀ ਅਤੇ ਦਿਹਾਤੀ ਬਦਲਾਅ' ਵਿਸ਼ੇ 'ਤੇ ਕਰਵਾਏ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਤੀ ਭਾਰਤ ਦੀ ਵਿਕਾਸ ਯਾਤਰਾ ਦਾ ਇਕ ਰਣਨੀਤਕ ਥੰਮ ਹੈ | ਇਸ ਨੂੰ ਹੋਰ ਮੁਕਾਬਲੇਯੋਗ ਅਤੇ ਨਿਰਯਾਤ ਮੁਖੀ ਬਣਾਉਣ ਦੀ ਲੋੜ ਹੈ | ਮੋਦੀ ਨੇ ਕਿਹਾ ਕਿ ਖੇਤੀ ਖੇਤਰ ਨੂੰ ਨਵੀਂ ਊਰਜਾ ਨਾਲ ਭਰਨਾ ਜ਼ਰੂਰੀ ਹੈ | ਇਸ ਸਾਲ ਦੇ ਬਜਟ 'ਚ ਇਸ ਦਿਸ਼ਾ 'ਚ ਨਵੀਆਂ ਕੋਸ਼ਿਸ਼ਾਂ ਕੀਤੀਆਂ ਹਨ | ਮੋਦੀ ਨੇ ਕਿਹਾ ਕਿ ਦੁਨੀਆ ਦੇ ਬਾਜ਼ਾਰ ਖੁੱਲ੍ਹ ਰਹੇ ਹਨ ਅਤੇ ਆਲਮੀ ਮੰਗ ਬਦਲ ਰਹੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਇਥੇ ਵੱਖ-ਵੱਖ ਤਰ੍ਹਾਂ ਦਾ ਮੌਸਮ ਹੈ ਅਤੇ ਸਾਨੂੰ ਇਸ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਜਟ 'ਚ ਅਸੀਂ ਉੱਚ ਕੀਮਤ ਵਾਲੀ ਖੇਤੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ | ਖੇਤਰ ਵਿਸ਼ੇਸ਼ ਦੇ ਉਤਪਾਦਾਂ ਜਿਵੇਂ ਨਾਰੀਅਲ, ਕਾਜੂ, ਕੇਲੇ ਤੇ ਚੰਦਨ ਨੂੰ ਬੜਾਵਾ ਦੇਣ ਦੀ ਗੱਲ ਕਹੀ ਗਈ ਹੈ | ਉਨ੍ਹਾਂ ਕਿਹਾ ਕਿ ਕੇਰਲ ਅਤੇ ਤਾਮਿਲਨਾਡੂ ਜਿਹੇ ਰਾਜਾਂ 'ਚ ਨਾਰੀਅਲ ਦੇ ਪੁਰਾਣੇ ਰੁੱਖਾਂ ਦੇ ਕਾਰਨ ਉਤਪਾਦਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ, ਇਸ ਲਈ ਕਿਸਾਨਾਂ ਨੂੰ ਜ਼ਿਆਦਾ ਮੁਨਾਫ਼ਾ ਦਿਵਾਉਣ ਲਈ ਬਜਟ 'ਚ ਨਾਰੀਅਲ ਖੇਤਰ 'ਚ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਲਈ ਰਾਜਾਂ ਦੀਆਂ ਫ਼ਸਲਾਂ ਨੂੰ ਬੜਾਵਾ ਦੇਣ ਦਾ ਵੀ ਪ੍ਰਸਤਾਵ ਬਜਟ 'ਚ ਸ਼ਾਮਿਲ ਕੀਤਾ ਗਿਆ ਹੈ | ਇਸ ਨਾਲ ਨਿਰਯਾਤ ਮੁਖੀ ਉਤਪਾਦਨ ਵਧੇਗਾ ਅਤੇ ਦਿਹਾਤੀ ਖੇਤਰਾਂ 'ਚ ਪੋ੍ਰਸੈਸਿੰਗ ਅਤੇ ਵੈਲਯੂ ਐਡੀਸ਼ਨ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ |

ਪਿਛਲੀ ਖ਼ਬਰ ਈਰਾਨ ਦੇ 'ਬਿਨਾਂ ਸ਼ਰਤ ਸਮਰਪਣ' ਤੋਂ ਬਿਨਾਂ ਉਸ ਨਾਲ ਕੋਈ ਗੱਲਬਾਤ ਨਹੀਂ-ਟਰੰਪ ਅਗਲੀ ਖ਼ਬਰ ਸੂਬੇ ਦੀ ਬਦਲਾਅ ਵਾਲੀ ਮਾਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ-ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।