17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰੋਡਵੇਜ਼, ਪਨਬੱਸ ਕੱਚੇ ਕਾਮੇ 9 ਨੂੰ ਵਿਧਾਨ ਸਭਾ ਇਜਲਾਸ ਦੇ ਚੱਲਦਿਆਂ ਕਰਨਗੇ ਹੜਤਾਲ

ਅਜੀਤ ਡੈਸਕ 07-03-2026
ਸੰਗਰੂਰ, 6 ਮਾਰਚ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਰਾਜ ਭਰ ਦੇ ਡਿਪੂਆਂ 'ਤੇ ਕੀਤੀਆਂ ਗੇਟ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਸਤਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਮੇਟੀਆਂ ਗਠਿਤ ਕਰਕੇ ਸਮਾਂ ਟਪਾਉਣ ਦੀ ਰਾਜਨੀਤੀ ਤਹਿਤ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਉਨ੍ਹਾਂ ਵੀ ਮੰਨਿਆ ਕਿ ਮੰਗਾਂ ਜਾਇਜ਼ ਹਨ ਤੇ 1 ਜੁਲਾਈ 2024 ਨੂੰ ਮੰਗਾਂ ਦਾ ਹੱਲ ਇਕ ਮਹੀਨੇ ਵਿਚ ਕਰਨ ਦਾ ਭਰੋਸਾ ਦਿੱਤਾ ਸੀ, ਉਲਟ ਕਿੱਲੋਮੀਟਰ ਬੱਸਾਂ 'ਤੇ ਕਮੇਟੀ ਗਠਿਤ ਕੀਤੀ ਗਈ ਹੈ | ਸਰਕਾਰ ਅਤੇ ਮੈਨੇਜਮੈਂਟ ਜਬਰੀ ਪ੍ਰਾਈਵੇਟ ਮਾਫ਼ੀਏ ਨੂੰ ਫ਼ਾਇਦਾ ਦੇਣ ਲਈ ਨਿੱਜੀਕਰਨ ਦੀ ਨੀਤੀ ਅਪਣਾਉਣ ਲਈ ਜਥੇਬੰਦੀ ਦੇ ਆਗੂ ਨੂੰ ਜਬਰੀ ਚੁੱਕੇ ਕੇ 307 ਵਰਗੀਆਂ ਧਾਰਾਵਾਂ ਲਗਾ ਕੇ 10 ਸਾਥੀਆਂ 'ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕਰ ਕੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸੂਬਾ ਆਗੂ ਜਤਿੰਦਰ ਸਿੰਘ ਦੀਦਾਗੜ੍ਹ ਨੇ ਕਿਹਾ ਕਿ ਰਾਜ ਦੇ ਸਮੂਹ ਵਿਧਾਇਕਾਂ ਨੂੰ ਮੰਗ ਪੱਤਰ ਦਿੰਦੇ ਜਾਣਗੇ ਅਤੇ 9 ਮਾਰਚ ਨੂੰ ਵਿਧਾਨ ਸਭਾ ਦੇ ਇਜਲਾਸ ਨੂੰ ਮੁੱਖ ਰੱਖਦਿਆਂ ਹੜਤਾਲ ਕੀਤੀ ਜਾਵੇਗੀ | ਸਰਕਾਰ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕੋਈ ਵਧੀਕੀ ਕੀਤੀ ਤਾਂ ਚੱਕ ਜਾਮ ਕੀਤਾ ਜਾਵੇਗਾ | ਗੇਟ ਰੈਲੀ ਨੂੰ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ, ਪੁਸ਼ਪਿੰਦਰ ਸਿੰਘ ਸਮਾਣਾ, ਪਰਮਿੰਦਰ ਸਿੰਘ ਉਭਾਵਾਲ, ਰਿੰਕੂ ਨਾਥ, ਜਤਿੰਦਰ ਸਿੰਘ ਢੱਡਰੀਆਂ, ਬਲਜਿੰਦਰ ਸਿੰਘ ਭਵਾਨੀਗੜ੍ਹ, ਗਗਨਦੀਪ ਸਿੰਘ, ਸੰਦੀਪ ਸਿੰਘ ਸੁਨਾਮ, ਵਰਕਸ਼ਾਪ ਪ੍ਰਧਾਨ ਰਾਮ ਸਿੰਘ, ਹਰਸੇਵਕ ਸਿੰਘ ਪਾਤੜਾਂ, ਰਣਜੀਤ ਸਿੰਘ, ਜਸਵੀਰ ਸਿੰਘ ਦਦਹੇੜਾ, ਜਗਪਾਲ ਸਿੰਘ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਬਜਟ ਇਜਲਾਸ 'ਚ ਮਨਪ੍ਰੀਤ ਸਿੰਘ ਇਯਾਲੀ ਵਲੋਂ ਅਨੁਪੂਰਕ ਮੰਗਾਂ ਹੋਣਗੀਆਂ ਪੇਸ਼ ਅਗਲੀ ਖ਼ਬਰ 36ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਤਿੰਨ ਰੋਜ਼ਾ ਗੁਰਮਤਿ ਸਮਾਗਮ 20 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।