04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਿਸਾਨਾਂ ਨਾਲ ਸਮਝੌਤਾ ਕਰਕੇ ਆਲੂ ਨਾ ਖ਼ਰੀਦਣ ਵਾਲੀਆਂ ਕੰਪਨੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰੇ ਸਰਕਾਰ-ਲੱਖੋਵਾਲ <br/>

ਅਜੀਤ ਡੈਸਕ 22-02-2026
ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਕਿਸਾਨਾਂ ਨਾਲ ਆਲੂ ਖ਼ਰੀਦਣ ਦਾ ਸੌਦਾ ਕਰਕੇ ਆਪਣਾ ਆਲੂਆਂ ਦਾ ਬੀਜ 25 ਰੁਪਏ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਵੇਚਣ ਵਾਲੀਆਂ ਕੰਪਨੀਆਂ ਦੀ ਵਾਅਦਾ ਖ਼ਿਲਾਫ਼ੀ ਕਾਰਨ ਪੰਜਾਬ ਦੇ ਆਲੂ ਉਤਪਾਦਕ ਕਿਸਾਨ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ | ਇਨ੍ਹਾਂ ਕੰਪਨੀਆਂ ਵਲੋਂ ਕਿਸਾਨਾਂ ਤੋਂ 12 ਰੁਪਏ ਪ੍ਰਤੀ ਕਿੱਲੋ ਆਲੂ ਖ਼ਰੀਦਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਇਹ ਕੰਪਨੀਆਂ ਆਪਣੇ ਸਮਝੌਤੇ (ਕੰਟਰੈਕਟ) ਤੋਂ ਭੱਜ ਰਹੀਆਂ ਹਨ ਅਤੇ ਆਲੂ ਖ਼ਰੀਦਣ ਤੋਂ ਕੋਰਾ ਜਵਾਬ ਦੇ ਰਹੀਆਂ ਹਨ | ਕਿਸਾਨਾਂ ਨਾਲ ਧੋਖਾ ਇਥੇ ਹੀ ਨਹੀਂ ਰੁਕਿਆ, ਸਗੋਂ ਇਹ ਕੰਪਨੀਆਂ ਉਹੀ ਆਲੂ ਆਪਣੇ ਹੀ ਬੰਦਿਆਂ ਰਾਹੀਂ ਕਿਸਾਨਾਂ ਕੋਲੋਂ 4 ਤੋਂ 5 ਰੁਪਏ ਕਿੱਲੋ ਦੇ ਹਿਸਾਬ ਨਾਲ ਖ਼ਰੀਦ ਰਹੀਆਂ ਹਨ ਅਤੇ ਮਜਬੂਰੀ ਵਿਚ ਫਸੇ ਕਿਸਾਨਾਂ ਨੂੰ ਵੇਚਣਾ ਪੈ ਰਿਹਾ ਹੈ | ਇਹ ਦੋਸ਼ ਇਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਲਗਾਏ | ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਸਮਝੌਤੇ ਤੋਂ ਭੱਜਣ ਵਾਲੀਆਂ ਕੰਪਨੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ ਅਤੇ ਸਰਕਾਰ ਆਪਣੇ ਅਦਾਰੇ ਮਾਰਕਫੈੱਡ ਰਾਹੀਂ ਆਲੂਆਂ ਦੀ ਖ਼ਰੀਦ ਤੁਰੰਤ ਕਰਵਾਵੇ ਨਹੀਂ ਤਾਂ ਮਜਬੂਰ ਹੋ ਕੇ ਕਿਸਾਨਾਂ ਨੂੰ ਆਲੂ ਸੜਕਾਂ 'ਤੇ ਸੁੱਟਣੇ ਪੈਣਗੇ |

ਪਿਛਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ <br/> ਅਗਲੀ ਖ਼ਬਰ ਪੰਥਕ ਰਵਾਇਤਾਂ ਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ ਹੋਲਾ ਮਹੱਲਾ-ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।