03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਾਈ ਕੋਰਟ ਨੇ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਲਗਾਈ ਫਿਟਕਾਰ

ਅਜੀਤ ਡੈਸਕ 22-02-2026
ਸੰਯੁਕਤ ਡਾਇਰੈਕਟਰ ਆਯੁਰਵੇਦ ਦਾ ਅਹੁਦਾ ਅਯੋਗ ਵਿਅਕਤੀ ਨੂੰ ਸੌਂਪਣ ਦਾ ਹੈ ਦੋਸ਼
ਚੰਡੀਗੜ੍ਹ, 21 ਫ਼ਰਵਰੀ (ਪ੍ਰੋ. ਅਵਤਾਰ ਸਿੰਘ)-ਸੰਯੁਕਤ ਡਾਇਰੈਕਟਰ ਆਯੁਰਵੈਦ ਦੇ ਅਹੁਦੇ 'ਤੇ ਜ਼ਿਲ੍ਹਾ ਯੂਨਾਨੀ ਅਫ਼ਸਰ ਰਮਨ ਖੰਨਾ ਨੂੰ ਮੌਜੂਦਾ ਡਿਊਟੀ ਚਾਰਜ ਸੌਂਪਣ ਦੇ ਮਾਮਲੇ 'ਚ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਦਾਲਤ ਵਿਚ ਪੇਸ਼ ਹੋਏ | ਅਦਾਲਤ ਨੇ ਵਿਭਾਗ ਨੂੰ ਆਪਣਾ ਜਵਾਬ ਦਾਖ਼ਲ ਨਾ ਕਰਵਾਉਣ 'ਤੇ ਫਟਕਾਰ ਲਗਾਈ ਅਤੇ ਅਗਲੀ ਸੁਣਵਾਈ 'ਤੇ ਹਲਫ਼ਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ | ਪਿ੍ੰਸੀਪਲ ਸੈਕਟਰੀ ਨੇ ਕਿਹਾ ਕਿ ਇਸ ਮਾਮਲੇ 'ਚ ਅਧਿਕਾਰੀਆਂ ਵਲੋਂ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਜਵਾਬ ਦਾਇਰ ਨਹੀਂ ਕੀਤਾ ਜਾ ਸਕਿਆ | ਪਿ੍ੰਸੀਪਲ ਸੈਕਟਰੀ ਨੇ ਕਿਹਾ ਕਿ ਖੰਨਾ ਅਤੇ ਹੋਰ ਅਧਿਕਾਰੀ ਦੇਰੀ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਅਦਾਲਤ ਨੂੰ ਸੂਚਿਤ ਕੀਤਾ ਜਾਵੇਗਾ | ਇਸ ਜਾਣਕਾਰੀ ਨੂੰ ਰਿਕਾਰਡ 'ਤੇ ਲੈਂਦੇ ਹੋਏ ਹਾਈ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਪਿ੍ੰਸੀਪਲ ਸੈਕਟਰੀ ਨੂੰ ਅਗਲੀ ਸੁਣਵਾਈ 'ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ | ਮੁਹਾਲੀ ਵਾਸੀ ਪਲਵਿੰਦਰ ਸਿੰਘ ਨੇ ਵਕੀਲ ਵਿਕਾਸ ਚਤਰਥ ਰਾਹੀਂ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਨੂੰ


ਪਿਛਲੀ ਖ਼ਬਰ ਪਾਕਿ 'ਚ ਮਨਾਇਆ ਗਿਆ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ <br/> ਅਗਲੀ ਖ਼ਬਰ ਐਨ. ਆਰ. ਆਈ. ਔਰਤ ਨੇ ਕਿਰਪਾਨ ਲਹਿਰਾ ਕੇ ਲੁਟੇਰਿਆਂ ਨੂੰ ਵੰਗਾਰਿਆ, ਵੀਡੀਓ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।