15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭਾਰਤ-ਯੂਰਪੀਅਨ ਯੂਨੀਅਨ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਪਾਕਿ ਤੇ ਬੰਗਲਾਦੇਸ਼ ਚਿੰਤਤ

ਅਜੀਤ ਡੈਸਕ 02-02-2026

ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਜਿਥੇ ਪੰਜਾਬ ਦੇ ਵਪਾਰੀ ਆਗੂਆਂ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦਾ ਸਵਾਗਤ ਕਰਦਿਆਂ ਇਸ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਵਪਾਰ, ਉਦਯੋਗ, ਬਰਾਮਦਕਾਰਾਂ ਅਤੇ ਨਿਵੇਸ਼ਕਾਂ ਲਈ ਦੂਰਗਾਮੀ ਲਾਭਾਂ ਵਾਲਾ ਕਰਾਰ ਦਿੱਤਾ ਹੈ | ਉਥੇ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮੰਡਲ ਦੇ ਸੂਬਾ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਸੂਬਾ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ ਇਸ ਸਮਝੌਤਾ ਨਾਲ ਆਉਣ ਵਾਲੇ ਸਾਲਾਂ 'ਚ ਵਪਾਰ ਪ੍ਰਵਾਹ, ਖੇਤਰੀ ਗਤੀਸ਼ੀਲਤਾ ਅਤੇ ਕਾਰਪੋਰੇਟ ਮੌਕਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ | ਦੂਜੇ ਪਾਸੇ, ਸਾਬਕਾ ਪਾਕਿਸਤਾਨੀ ਸੰਘੀ ਵਣਜ ਮੰਤਰੀ ਗੌਹਰ ਇਜਾਜ਼ ਨੇ ਕਿਹਾ ਹੈ ਕਿ ਭਾਰਤ-ਈ. ਯੂ. ਦੇ ਐੱਫ. ਟੀ. ਏ. ਸੌਦੇ ਦਾ ਪ੍ਰਭਾਵ ਪਾਕਿ 'ਚ ਵੀ ਮਹਿਸੂਸ ਕੀਤਾ ਜਾਵੇਗਾ ਅਤੇ ਡਰ ਹੈ ਕਿ ਇਹ ਵਪਾਰ ਸੌਦਾ ਬੰਗਲਾਦੇਸ਼ ਨੂੰ ਵੀ ਪ੍ਰਭਾਵਿਤ ਕਰੇਗਾ, ਜੋ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਇਹ ਪਾਕਿ ਦੇ ਇਕ ਕਰੋੜ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ | ਲਾਹੌਰ 'ਚ ਇਕ ਸਮਾਗਮ ਦੌਰਾਨ ਮੰਤਰੀ ਇਜਾਜ਼ ਨੇ ਕਿਹਾ ਕਿ ਭਾਰਤ-ਈ. ਯੂ. ਵਪਾਰ ਸੌਦਾ ਪਾਕਿ ਦੇ ਉਦਯੋਗਿਕ ਖੇਤਰ, ਖ਼ਾਸ ਕਰਕੇ ਟੈਕਸਟਾਈਲ ਉਦਯੋਗ ਲਈ ਵੱਡਾ ਖ਼ਤਰਾ ਹੈ | ਜ਼ਿਕਰਯੋਗ ਹੈ ਕਿ ਟੈਕਸਟਾਈਲ ਉਦਯੋਗ ਪਾਕਿ ਦੇ ਨਿਰਯਾਤ ਦੀ ਰੀੜ੍ਹ ਦੀ ਹੱਡੀ ਹੈ |

ਪਿਛਲੀ ਖ਼ਬਰ ਡਰਾਇਵਰ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।