30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜਵੱਦੀ ਟਕਸਾਲ ਵਿਖੇ ਰਬਾਬ ਉਸਤਾਦ ਹੋਮਾਯੰੂ ਸਖੀ ਤੇ ਤਬਲਾ ਵਾਦਕ ਅਕਰਮ ਖ਼ਾਨ ਨੇ ਲਗਾਈਆਂ ਛਹਿਬਰਾਂ <br/>

ਅਜੀਤ ਡੈਸਕ 01-02-2026

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਸ਼ਵ ਪ੍ਰਸਿੱਧ ਰਬਾਬ ਉਸਤਾਦ ਹੋਮਾਯੂੰ ਸਖੀ ਅਤੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਅਕਰਮ ਖ਼ਾਨ ਨੇ ਰਬਾਬ ਅਤੇ ਤਬਲਾ ਵਾਦਨ ਦੇ ਸੁਮੇਲ ਨਾਲ ਆਪਣੇ ਗੁਣਾਂ ਦੀ ਪੇਸ਼ਕਾਰੀ ਕਰਦਿਆਂ ਜਵੱਦੀ ਟਕਸਾਲ ਵਿਖੇ ਸੰਗੀਤ ਪ੍ਰੇਮੀਆਂ ਸਨਮੁੱਖ ਦੋ ਘੰਟੇ ਖੂਬ ਛਹਿਬਰਾਂ ਲਾਈਆਂ¢ ਇਸ ਮੌਕੇ ਉਸਤਾਦ ਹੋਮਾਯੂੰ ਸਖੀ ਨੇ ਰਬਾਬ ਉਪਰ ਸੰਤੂਰ ਵਾਦਨ ਦੀ ਨਿਵੇਕਲੀ ਪੇਸ਼ਕਾਰੀ ਵੀ ਕੀਤੀ¢ਉਚੇਚੇ ਤੌਰ 'ਤੇ ਪੁੱਜੇ ਦੋਵੇਂ ਉਸਤਾਦਾਂ ਨੇ ਵਿਦਿਆਰਥੀਆਂ ਵਿਚਲੀ ਇਕਾਗਰਤਾ ਅਤੇ ਪੁੱਛੇ ਗਏ ਸਵਾਲਾਂ ਤੋਂ ਖ਼ੁਸ਼ ਹੁੰਦਿਆਂ ਸਾਂਝੇ ਰੂਪ 'ਚ ਕਿਹਾ ਕਿ ਸੱਚਖੰਡ ਵਾਸੀ ਪਰਮ ਸੰਤ ਬਾਬਾ ਸੁੱਚਾ ਸਿੰਘ ਵਾਂਗ ਉਨ੍ਹਾਂ ਦੇ ਜਾਨਸ਼ੀਨ ਸੰਤ ਗਿਆਨੀ ਅਮੀਰ ਸਿੰਘ ਵੀ ਗੁਰਮਤਿ ਸੰਗੀਤ, ਗੁਰਮਤਿ ਵਿਚਾਰਧਾਰਾ ਨੂੰ ਰੋਮ-ਰੋਮ ਤੋਂ ਸਮਰਪਿਤ ਅਤੇ ਵਿਸ਼ਵ ਵਿਆਪੀ ਸਿੱਖ ਸ਼ਖ਼ਸੀਅਤਾਂ ਵੀ ਵਿਚੋਂ ਇਕ ਹਨ¢ ਉਨ੍ਹਾਂ ਜਵੱਦੀ ਟਕਸਾਲ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਭਾਵੁਕ ਹੁੰਦਿਆਂ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਭਵਿੱਖ ਦੀਆਂ ਚੁਨੌਤੀਆਂ ਨੂੰ ਸਮਝਦਿਆਂ ਆਪਣੇ ਸਮਾਜ ਦੇ ਫ਼ਰਜ਼ ਨੂੰ ਨਿਭਾਉਂਦਿਆਂ ਜਵੱਦੀ ਟਕਸਾਲ ਦੀ ਸਿਰਜਣਾ ਕਰਕੇ ਇਕ ਅਜਿਹਾ ਸ਼ੁੱਭ ਕਾਰਜ ਆਰੰਭਿਆ, ਜਿਸ ਨੇ ਸਿੱਖ ਸਮਾਜ ਦੀ ਝੋਲੀ ਵਿਦਵਾਨ ਕਥਾਵਾਚਕ ਅਤੇ ਮਹਾਨ ਕੀਰਤਨੀਏ ਪਾਏ¢ ਇਸ ਮÏਕੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਵੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰਮਤਿ ਸੰਗੀਤ ਅਥਾਹ ਸਮੁੰਦਰ ਵਾਂਗ ਹੈ¢ ਰਿਆਜ਼, ਸਾਧਨਾ, ਬੰਦਗੀ, ਘਾਲਣਾ ਬਦÏਲਤ ਹੀ ਉਸਤਾਦਾਂ ਤੋਂ ਪ੍ਰਾਪਤ ਸੰਗੀਤ ਗਿਆਨ ਨੂੰ ਬੂਰ ਪੈਂਦਾ ਹੈ¢ ਉਨ੍ਹਾਂ ਦੋਵੇਂ ਉਸਤਾਦਾਂ ਦਾ ਉਚੇਚੇ ਤÏਰ 'ਤੇ ਜਵੱਦੀ ਟਕਸਾਲ ਪੁੱਜਣ ਅਤੇ ਵਿਦਿਆਰਥੀਆਂ ਨੂੰ ਰਬਾਬ ਅਤੇ ਤਬਲਾ ਦੀਆਂ ਬਾਰੀਕੀਆਂ ਸਮਝਾਉਣ ਬਦਲੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਾਬਕਾ ਮੰਤਰੀ ਦੇ ਘਰ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਤਿੰਨ ਬਾਅਦ ਹੋਈ ਖ਼ਤਮ ਅਗਲੀ ਖ਼ਬਰ ਰਾਜਿੰਦਰ ਗੁਪਤਾ ਦੇ ਯਤਨ ਲਿਆਏ ਰੰਗ, ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਹਲਵਾਰਾ ਏਅਰਪੋਰਟ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।