20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ੍ਰੀ ਨਨਕਾਣਾ ਸਾਹਿਬ ਦੇ ਵਾਸੀ ਨਹੀਂ ਕਰ ਸਕਣਗੇ ਪਤੰਗਬਾਜ਼ੀ ਪਤੰਗਬਾਜ਼ੀ ਕਰਨ ਵਾਲੇ ਨੂੰ ਹੋਵੇਗੀ 7 ਸਾਲ ਦੀ ਕੈਦ, 50 ਲੱਖ ਰੁਪਏ ਤੱਕ ਦਾ ਜੁਰਮਾਨਾ-ਡੀ. ਸੀ. <br/>

ਸ੍ਰੀ ਨਨਕਾਣਾ ਸਾਹਿਬ ਦੀ ਪੁਲਿਸ ਵਲੋਂ ਗਿ੍ਫ਼ਤਾਰ ਪਤੰਗਬਾਜ਼ੀ ਦੇ ਸ਼ੌਕੀਨ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 24-01-2026
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਅਤੇ ਹੋਰਨਾ 'ਤੇ ਪਤੰਗਬਾਜ਼ੀ ਕਰਨ 'ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਸਲੀਮ ਅਖ਼ਤਰ ਰਾਓ ਵਲੋਂ ਜਾਰੀ ਆਦੇਸ਼ਾਂ ਮੁਤਾਬਿਕ ਸ੍ਰੀ ਨਨਕਾਣਾ ਸਾਹਿਬ 'ਚ ਪਤੰਗਬਾਜ਼ੀ ਕਰਦਿਆਂ ਪਹਿਲੀ ਵਾਰ ਫੜੇ ਜਾਣ 'ਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਹਿਰਾਸਤ 'ਚ ਲਏ ਗਏ ਨੌਜਵਾਨ ਦੀ ਉਮਰ 18 ਸਾਲ ਤੋਂ ਘੱਟ ਹੋਣ 'ਤੇ ਜੁਰਮਾਨੇ ਦੀ ਰਕਮ ਉਸ ਦੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਤੋਂ ਵਸੂਲ ਕੀਤੀ ਜਾਵੇਗੀ, ਜਦਕਿ ਦੂਜੀ ਵਾਰ ਪਤੰਗਬਾਜ਼ੀ ਕਰਦਿਆਂ ਫੜੇ ਜਾਣ 'ਤੇ 7 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ | ਜੁਰਮਾਨੇ ਦੀ ਅਦਾਇਗੀ ਨਾ ਕਰ ਸਕਣ 'ਤੇ ਸਜ਼ਾ 'ਚ 2 ਸਾਲ ਦਾ ਵਾਧਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਚ ਪਤੰਗਬਾਜ਼ੀ ਕਰਦੇ ਕੁਝ ਨੌਜਵਾਨਾਂ ਨੂੰ ਪਤੰਗਾਂ ਸਮੇਤ ਹਿਰਾਸਤ 'ਚ ਵੀ ਲਿਆ ਗਿਆ ਹੈ | ਡਿਪਟੀ ਕਮਿਸ਼ਨਰ ਰਾਓ ਨੇ ਕਿਹਾ ਕਿ ਪੰਜਾਬ ਕਾਈਟ ਫਲਾਇੰਗ ਰੈਗੂਲੇਸ਼ਨ ਐਕਟ 2025 ਦੇ ਅਨੁਸਾਰ ਬਿਨਾਂ ਇਜਾਜ਼ਤ ਦੇ ਪਤੰਗ ਉਡਾਉਣ ਜਾਂ ਗੈਰ-ਕਾਨੂੰਨੀ ਤੌਰ 'ਤੇ ਪਤੰਗ ਬਣਾਉਣ, ਸਟੋਰ ਕਰਨ ਜਾਂ ਵੇਚਣ 'ਤੇ ਲਗਾਈ ਪਾਬੰਦੀ ਦੇ ਚਲਦਿਆਂ ਬਿੱਲ ਉਲੰਘਣਾਵਾਂ ਲਈ ਸਖ਼ਤ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ | ਜੇਕਰ ਬੱਚੇ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਜੁਵੇਨਾਈਲ ਜਸਟਿਸ ਸਿਸਟਮ ਐਕਟ 2018 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ 6, 7 ਅਤੇ 8 ਫਰਵਰੀ ਨੂੰ ਲਾਹੌਰ 'ਚ ਬਸੰਤ ਮਨਾਉਣ ਦਾ ਐਲਾਨ ਕੀਤਾ ਗਿਆ ਹੈ | ਲਾਹੌਰ 'ਚ ਬਸੰਤ ਮੌਕੇ ਨਿਰਧਾਰਿਤ ਥਾਵਾਂ 'ਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ ਅਤੇ ਤਿੰਨ ਦਿਨਾਂ ਲਈ ਸਿਰਫ਼ ਸੂਤੀ ਧਾਗਿਆਂ ਨਾਲ ਪਤੰਗ ਉਡਾਉਣ ਦੀ ਇਜਾਜ਼ਤ ਹੋਵੇਗੀ |

ਪਿਛਲੀ ਖ਼ਬਰ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਸਕੂਲ ਮੰਜੀ ਸਾਹਿਬ ਕੋਟਾਂ ਦਾ ਪ੍ਰਧਾਨ ਐਡਵੋਕੇਟ ਧਾਮੀ ਕਰਨਗੇ ਉਦਘਾਟਨ ਅਗਲੀ ਖ਼ਬਰ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਚੌਥੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ 27 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।