22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਹਾਰਾਸ਼ਟਰ ਪੁਲਿਸ ਵਲੋਂ ਪੰਜਾਬ ਨਾਲ ਜੁੜੇ ਨਸ਼ਾ ਗਰੋਹ ਦਾ ਪਰਦਾਫ਼ਾਸ਼-15 ਗਿ੍ਫ਼ਤਾਰ

ਅਜੀਤ ਡੈਸਕ 24-01-2026
ਠਾਣੇ, 23 ਜਨਵਰੀ (ਏਜੰਸੀ)-ਨਵੀਂ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਇਕ ਨਸ਼ਾ ਗਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਪੰਜਾਬ ਤੋਂ ਹੈਰੋਇਨ ਅਤੇ ਅਫ਼ੀਮ ਇਥੇ ਲਿਆ ਰਹੇ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ 'ਚ 1.19 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਸ ਗਰੋਹ ਦੇ ਮੁੱਖ ਸਾਜ਼ਿਸ਼ਕਾਰੀ ਕੁਲਮੀਤ ਸਿੰਘ ਦਲਵੀਰ ਸਿੰਘ ਰੰਧਾਵਾ ਉਰਫ ਫ਼ੌਜੀ ਨੂੰ 21 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਪੁੱਤਰਾਂ ਸੰਨੀ ਰੰਧਾਵਾ ਅਤੇ ਵਿੱਕੀ ਰੰਧਾਵਾ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਸੀ |


ਪਿਛਲੀ ਖ਼ਬਰ ਤਿਰੂਵਨੰਤਪੁਰਮ 'ਚ ਪ੍ਰਧਾਨ ਮੰਤਰੀ ਵਲੋਂ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ <br/> ਅਗਲੀ ਖ਼ਬਰ ਕਾਰਤੀ ਚਿਦੰਬਰਮ ਮਾਮਲੇ 'ਚ ਹਾਈ ਕੋਰਟ ਦੇ ਤੀਸਰੇ ਜੱਜ ਵੀ ਹੋਏ ਸੁਣਵਾਈ ਤੋਂ ਵੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।