23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰਾਜਨੀਤਕ ਮਾਮਲਿਆਂ ਬਾਰੇ 7 ਮੈਂਬਰੀ ਪੀ. ਏ. ਸੀ. ਦਾ ਗਠਨ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਡਿਬਰੂਗੜ੍ਹ ਜੇਲ੍ਹ 'ਚ ਐੱਨ. ਐੱਸ. ਏ. ਐਕਟ ਅਧੀਨ ਨਜ਼ਰਬੰਦ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਸਿਆਸੀ ਦਿਸ਼ਾ, ਨੀਤੀਆਂ ਅਤੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ 'ਤੇ ਵਿਚਾਰ, ਸਮੀਖਿਆ ਅਤੇ ਫ਼ੈਸਲੇ ਲੈਣ ਲਈ ਸੱਤ ਮੈਂਬਰੀ ਪੀ. ਏ. ਸੀ. ਕਮੇਟੀ ਦਾ ਗਠਨ ਕੀਤਾ ਗਿਆ ਹੈ | ਪਾਰਟੀ ਦੇ ਇਕ ਬੁਲਾਰੇ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਇਹ ਕਮੇਟੀ ਮੌਜੂਦਾ ਸਿਆਸੀ ਹਾਲਾਤਾਂ, ਲੋਕਾਂ ਨਾਲ ਜੁੜੇ ਮੁੱਦਿਆਂ, ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਸੰਬੰਧੀ ਅਹਿਮ ਸੁਝਾਅ ਦੇਵੇਗੀ | ਜਾਰੀ ਸੂਚਨਾ ਅਨੁਸਾਰ ਇਸ ਰਾਜਨੀਤਿਕ ਐਕਸ਼ਨ ਕਮੇਟੀ (ਪੀ.ਏ.ਸੀ.) ਵਿਚ ਲੱਖਾ ਸਿੰਘ ਸਿਧਾਣਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਪਰਮਜੀਤ ਸਿੰਘ ਜੌਹਲ, ਬਾਬੂ ਸਿੰਘ ਬਰਾੜ, ਦਲੇਰ ਸਿੰਘ ਡੋਡ, ਐਡਵੋਕੇਟ ਹਰਜੋਤ ਸਿੰਘ ਮਾਨ ਅਤੇ ਪ੍ਰਗਟ ਸਿੰਘ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਵਚਨਬੱਧਤਾ, ਤਜ਼ਰਬੇ ਅਤੇ ਸਿਆਸੀ ਸਮਝ ਨੂੰ ਮੱਦੇਨਜ਼ਰ ਰੱਖਦਿਆਂ ਮੈਂਬਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਪੁਲਿਸ ਸਟੇਡੀਅਮ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਹੋਈ ਰਿਹਰਸਲ <br/> ਅਗਲੀ ਖ਼ਬਰ ਮੋਦੀ ਵਲੋਂ ਦੇਸ਼ਵਾਸੀਆਂ ਨੂੰ ਬਸੰਤ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।