ਬੰਗਾ, 21 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਦਸਮੇਸ਼ ਸਪੋਰਟਸ ਕਲੱਬ ਲਧਾਣਾ ਉਚਾ ਵੱਲੋਂ ਅਜੀਤ ਦੇ ਬਾਨੀ ਸੰਪਾਦਕ ਸਵ: ਡਾ. ਸਾਧੂ ਸਿੰਘ ਹਮਦਰਦ ਦੀ ਯਾਦ ਵਿਚ 20ਵਾਂ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ 27 ਜਨਵਰੀ ਦਿਨ ਮੰਗਲਵਾਰ ਤੋਂ 1 ਫਰਵਰੀ ਦਿਨ ਐਤਵਾਰ ਤੱਕ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਬੰਧਕ ਅਹੁਦੇਦਾਰ ਨਵਜੀਵਨ ਸਿੰਘ ਜੀਵਨ, ਲਖਵੀਰ ਸਿੰਘ ਕਾਕਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਛੇ ਰੋਜ਼ਾ ਟੂਰਨਾਮੈਂਟ ਦੌਰਾਨ ਓਪਨ (ਕਲੱਬ ਕੈਟਾਗਰੀ), ਪਿੰਡ ਪੱਧਰ ਅਤੇ 'ਬੀ' ਵਰਗ ਦੇ ਖਿਡਾਰੀਆਂ ਦੇ ਮੈਚ ਖਿੱਚ ਦਾ ਕੇਂਦਰ ਹੋਣਗੇ | ਜੇਤੂ ਟੀਮਾਂ ਨੂੰ ਨਕਦ ਇਨਾਮੀ ਰਾਸ਼ੀ ਅਤੇ ਆਕਰਸ਼ਕ ਟਰਾਫ਼ੀਆਂ ਇਨਾਮ ਵਜੋਂ ਪ੍ਰਦਾਨ ਕੀਤੀਆਂ ਜਾਣਗੀਆਂ |