ਪਲਾਸਟਿਕ ਸਰਜਰੀ ਨਹੀਂ ਕਰਵਾਈ, ਸਗੋਂ ਸਖ਼ਤ ਖ਼ੁਰਾਕ ਨਿਯਮ ਦੀ ਕਰ ਰਹੀ ਪਾਲਣਾ-ਤਾਹਿਰਾ
ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਪੁੱਤਰ ਜੁਨੈਦ ਸਫ਼ਦਰ ਦੇ ਵਿਆਹ ਸਮਾਰੋਹ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਆਪਣੀ ਸ਼ਾਨਦਾਰ ਤੇ ਨਵੀਂ ਦਿੱਖ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ | ਉਸ ਦਾ ਰੂਪਾਂਤਰਨ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ | ਪ੍ਰਸ਼ੰਸਕਾਂ ਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਸ ਦੀਆਂ ਹਾਲੀਆ ਫ਼ੋਟੋਆਂ ਦੀ ਤੁਲਨਾ ਵੱਡੀ ਉਮਰ ਦੀਆਂ ਫ਼ੋਟੋਆਂ ਨਾਲ ਕੀਤੀ ਤੇ ਅੰਦਾਜ਼ਾ ਲਗਾਇਆ ਕਿ ਮੰਤਰੀ ਨੇ ਆਪਣਾ ਨਵਾਂ ਰੂਪ ਪ੍ਰਾਪਤ ਕਰਨ ਲਈ ਕਾਸਮੈਟਿਕ ਸਰਜਰੀ ਕਰਵਾਈ ਹੋ ਸਕਦੀ ਹੈ | ਹਾਲਾਂਕਿ, ਮਰੀਅਮ ਔਰੰਗਜ਼ੇਬ ਦੀ ਮਾਂ ਤਾਹਿਰਾ ਔਰੰਗਜ਼ੇਬ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰਦੇ ਹੋਏ ਪੁਸ਼ਟੀ ਕੀਤੀ ਕਿ ਕਈ ਮਹੀਨਿਆਂ ਤੋਂ ਸਖ਼ਤ ਖ਼ੁਰਾਕ ਨਿਯਮ ਦੀ ਪਾਲਣਾ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਉਸ ਦੇ ਭਾਰ 'ਚ ਕਾਫ਼ੀ ਕਮੀ ਆਈ ਹੈ ਤੇ ਉਸ ਨੂੰ ਇਕ ਤਾਜ਼ਾ ਦਿੱਖ ਮਿਲੀ ਹੈ |
ਪਾਕਿ ਮੰਤਰੀ ਮਰੀਅਮ ਦੀ ਨਵੀਂ ਦਿੱਖ ਨੇ ਕੀਤਾ ਸਭ ਨੂੰ ਹੈਰਾਨ
ਅਜੀਤ ਡੈਸਕ
21-01-2026