ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ
ਫ਼ਰੀਦਕੋਟ, 10 ਨਵੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਰੈੱਡ ਕਰਾਸ ਵਲੋਂ ਚਲਾਏ ਜਾ ਰਹੇ ਉਮੀਦ ਉਮੰਗ ਉਜਾਲਾ ਸਕੂਲ ਫ਼ਰੀਦਕੋਟ ’ਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਮਾਸਟਰ ਗੁਰਮੇਲ ਸਿੰਘ, ਏਕਮ ਗੈਰੀ ਨੇ ਦੀਵਾਲ਼ੀ ਦਾ ਤਿਉਹਾਰ ਮਨਾਇਆ ਅਤੇ ਸਾਰੇ ਹੋਸਟਲ ’ਚ ਦੀਪਮਾਲਾ ਕੀਤੀ। ਇਸ ਮੌਕੇ ਬੱਚਿਆਂ ਨਾਲ ਧੂੰਆਂ ਰਹਿਤ ਪਟਾਕੇ ਚਲਾਏ ਗਏ।
ਅਜੀਤ ਡੈਸਕ
11-11-2026