ਬਲਦੇਵ ਸਿੰਘ ਮੱਤਾ ਭਾਕਿਯੂ ਏਕਤਾ ਉਗਰਾਹਾਂ ਬਲਾਕ ਜੈਤੋ ਦੇ ਪ੍ਰਧਾਨ ਬਣੇ
ਜੈਤੋ, 10 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਦੀ ਅਹਿਮ ਮੀਟਿੰਗ ਹੋਈ ਅਤੇ ਬਲਾਕ ਜੈਤੋ ਦੀ ਚੋਣ ਕੀਤੀ ਗਈ। ਜਿਸ ’ਚ ਸਰਬਸੰਮਤੀ ਨਾਲ ਬਲਦੇਵ ਸਿੰਘ ਮੱਤਾ ਨੂੰ ਪ੍ਰਧਾਨ, ਜਸਵਿੰਦਰ ਸਿੰਘ ਘਣੀਆਂ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਕੌਰ ਵਾੜਾ ਭਾਈਕਾ ਨੂੰ ਮੀਤ ਪ੍ਰਧਾਨ, ਤਰਸੇਮ ਸਿੰਘ ਰਣ ਸਿੰਘ ਵਾਲਾ ਨੂੰ ਜਨਰਲ ਸਕੱਤਰ, ਬੂਟਾ ਸਿੰਘ ਵੜਿੰਗ ਰੋੜੀਕਪੂਰਾ ਨੂੰ ਸੰਗਠਨ ਸਕੱਤਰ, ਮੰਦਰ ਸਿੰਘ ਸਰਾਵਾਂ ਨੂੰ ਪ੍ਰੈਸ ਸਕੱਤਰ, ਬਲਜੀਤ ਸਿੰਘ ਢੈਪਈ ਨੂੰ ਪ੍ਰਚਾਰ ਸਕੱਤਰ, ਛਿੰਦਾ ਸਿੰਘ ਦਲ ਸਿੰਘ ਵਾਲਾ ਨੂੰ ਲੇਖਾਕਾਰ, ਜਸਵਿੰਦਰ ਸਿੰਘ ਸੇਢਾ ਸਿੰਘ ਵਾਲਾ ਨੂੰ ਸਲਾਹਕਾਰ, ਹਰਭਜਨ ਸਿੰਘ ਕਾਸਿਮ ਭੱਟੀ, ਨਾਇਬ ਸਿੰਘ ਸੂਰਘੂਰੀ, ਅੰਮ੍ਰਿਤਪਾਲ ਸਿੰਘ ਬਰਗਾੜੀ, ਸੰਤੋਖ ਸਿੰਘ ਮੱਲਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
ਅਜੀਤ ਡੈਸਕ
11-11-2026