ਸਾਦਿਕ, 5 ਨਵੰਬਰ (ਆਰ.ਐਸ.ਧੁੰਨਾ)- ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡ ਮੁਕਾਬਲਿਆਂ ਵਿਚ ਵੀ ਲਗਾਤਾਰ ਆਪਣਾ ਸਥਾਨ ਬਣਾ ਰਹੇ ਹਨ। ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਿਆਂ ਵਿਚ ਤਾਜ ਪਬਲਿਕ ਸਕੂਲ ਦੀ ਅੰਡਰ-11 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਵਿਚ ਅਗਮਜੋਤ ਕੌਰ, ਜਸਕੀਰਤ ਕੌਰ, ਰੂਹਾਨੀ ਕੰਬੋਜ, ਰਣਜੋਤ ਕੌਰ, ਨਮਨਜੀਤ ਕੌਰ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਬਣਾਇਆ। ਜੇਤੂ ਵਿਦਿਆਰਥਣਾਂ ਦੇ ਸਕੂਲ ਪਹੁੰਚਣ ’ਤੇ ਸਕੂਲ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕਸ਼ਯਪ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਅਤੇ ਚੇਅਰਪਰਸਨ ਰਮਨਦੀਪ ਕੌਰ ਵਲੋਂ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸ਼ਤਰੰਜ ਕੋਚ ਜੈ ਅਵਿਨਾਸ਼, ਕ੍ਰਿਕਟ ਕੋਚ ਪਰਦੀਪ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।