06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਖਿਡਾਰਨ ਸੁਨੀਤਾ ਨੇ ਅਥਲੈਟਿਕਸ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ

ਲੰਬੀ, 5 ਨਵੰਬਰ (ਮੇਵਾ ਸਿੰਘ)- ਪਿੰਡ ਅਬੁੱਲਖੁਰਾਣਾ ਦੇ ਸਾਧਾਰਨ ਪਰਿਵਾਰ ਦੀ ਲੜਕੀ ਸੁਨੀਤਾ ਪੁੱਤਰੀ ਮਹਿੰਗਾ ਸਿੰਘ ਵਿਦਿਆਰਥਣ ਬੀ. ਏ.

ਅਥਲੈਟਿਕਸ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਵਾਲੀ ਖਿਡਾਰਨ ਸੁਨੀਤਾ ਆਪਣੇ ਕੋਚ ਨਾਲ। 06-11-2026
ਲੰਬੀ, 5 ਨਵੰਬਰ (ਮੇਵਾ ਸਿੰਘ)- ਪਿੰਡ ਅਬੁੱਲਖੁਰਾਣਾ ਦੇ ਸਾਧਾਰਨ ਪਰਿਵਾਰ ਦੀ ਲੜਕੀ ਸੁਨੀਤਾ ਪੁੱਤਰੀ ਮਹਿੰਗਾ ਸਿੰਘ ਵਿਦਿਆਰਥਣ ਬੀ.ਏ. ਫਾਇਨਲ (ਐਸ.ਜੀ.ਏ.ਡੀ.ਐਫ਼.) ਵਲੋਂ ਰਾਜੀਵ ਗਾਂਧੀ ਸਪੋਟਰਸ ਕੰਪਲੈਕਸ ਦਿੱਲੀ ’ਚ ਕਰਵਾਏ ਫੈਡਰੇਸ਼ਨ ਕੱਪ 2026 ਅਥਲੈਟਿਕਸ ਖੇਡਾਂ ਦੀ 5000 ਮੀਟਰ ਅਤੇ 800 ਮੀਟਰ ਦੌੜ ਵਿਚ ਸੋਨ ਤਗ਼ਮਾ ਜਿੱਤ ਕੇ ਮਾਪਿਆਂ, ਪਿੰਡ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਖਿਡਾਰਨ ਸੁਨੀਤਾ ਵਲੋਂ ਇਹ ਮਾਣ ਹਾਸਿਲ ਕਰਨ ’ਤੇ ਪਿੰਡ ਦੇ ਮੁਹਤਬਰਾਂ ਤੇ ਪਤਵੰਤਿਆਂ ਨੇ ਖਿਡਾਰਨ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ । ਖਿਡਾਰਨ ਸੁਨੀਤਾ ਨੇ ਕਿਹਾ ਕਿ ਨੈਸ਼ਨਲ ਖੇਡਾਂ ਤੋਂ ਬਾਅਦ ਉਸ ਦਾ ਅਗਲਾ ਨਿਸ਼ਾਨਾ ਏਸ਼ੀਅਨ ਗੇਮਜ਼ ’ਚ ਜਿੱਤ ਪ੍ਰਾਪਤ ਕਰਕੇ ਉਲੰਪਿਕ ਖੇਡਾਂ ’ਚ ਹਿੱਸਾ ਲੈਣਾ ਤੇ ਜਿੱਤ ਹਾਸਿਲ ਕਰਨਾ ਹੈ ।
ਪਿਛਲੀ ਖ਼ਬਰ ਪਿੰਡ ਔਲਖ ਦੀ 104 ਸਾਲਾ ਮਾਤਾ ਚਿੰਤ ਕੌਰ ਦਾ ਦਿਹਾਂਤ ਅਗਲੀ ਖ਼ਬਰ ਲਾਲ ਲਕੀਰ ਅੰਦਰ ਵਸਦੇ ਲੋਕਾਂ ਨੂੰ ਮਾਲਕੀ ਹੱਕਾਂ ਸੰਬੰਧੀ ਵੰਡੇ ਪ੍ਰਾਪਰਟੀ ਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।