03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਫ਼ਰਤ ਨੂੰ ਤਿਆਗ ਕੇ ਦੀਵਾਲੀ ’ਤੇ ਮੋਹ ਦੇ ਦੀਵੇ ਬਾਲੀਏ- ਗੁਰਪ੍ਰੀਤ ਮਾਨ ਮੌੜ

ਕੋਟਕਪੂਰਾ, 2 ਨਵੰਬਰ (ਮੋਹਰ ਸਿੰਘ ਗਿੱਲ)- ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਇਕ ਸਾਂਝਾ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਇਸ ਨੂੰ ਸਦਭਾਵਨਾ, ਪਿਆਰ-ਸਤਿਕਾਰ ਅਤੇ ਮੋਹ ਦੇ ਦੀਵੇ ਬਾਲ਼ ਕੇ ਮਨਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਾਨ ਮੌੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 03-11-2026
ਕੋਟਕਪੂਰਾ, 2 ਨਵੰਬਰ (ਮੋਹਰ ਸਿੰਘ ਗਿੱਲ)- ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਇਕ ਸਾਂਝਾ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਇਸ ਨੂੰ ਸਦਭਾਵਨਾ, ਪਿਆਰ-ਸਤਿਕਾਰ ਅਤੇ ਮੋਹ ਦੇ ਦੀਵੇ ਬਾਲ਼ ਕੇ ਮਨਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਾਨ ਮੌੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪਰਜਾਪਤ ਬਰਾਦਰੀ ਦੇ ਲੋਕਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪੁਰਾਤਨ ਸਮੇਂ ਤੋਂ ਹੀ ਦੀਵਾਲੀ ਦੇ ਸ਼ੁਭ ਅਵਸਰ ’ਤੇ ਮਿੱਟੀ ਦੇ ਦੀਵੇ ਅਤੇ ਮਸਾਲ ਬਾਲਣ ਦੀ ਪਰੰਪਰਾ ਚੱਲੀ ਆ ਰਹੀ ਹੈ, ਜਿਸ ਨਾਲ ਲੋੜਵੰਦ ਦੀਵੇ ਬਣਾਉਣ ਵਾਲੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਸੀ ਪ੍ਰੰਤੂ ਅਜੋਕੇ ਚਮਕ-ਦਮਕ ਦੇ ਦੌਰ ’ਚ ਲੋਕ ਦੀਵੇ ਬਾਲਣ ਦੀ ਬਜਾਇ ਵੰਨ-ਸੁਵੰਨੀਆਂ ਚਾਈਨਾ ਬਿਜਲਈ ਲੜੀਆਂ ਜਗਾਉਣ ’ਚ ਆਪਣੀ ਸ਼ੋਭਾ ਸਮਝਦੇ ਹਨ, ਹਾਲਾਂਕਿ ਮਿੱਟੀ ਦੇ ਦੀਵੇ ਬਾਲਣ ਦੀ ਆਪਣੀ ਇਕ ਵੱਖਰੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸਰੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕਾਂ ਵਲੋਂ ਦੀਵੇ ਬਾਲਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਇਸ ਨਾਲ ਸਾਡੀ ਪਰੰਪਰਾਗਤ ਕਲਾ ਅਤੇ ਗ਼ਰੀਬ ਕਾਰੀਗਰਾਂ ਦੀ ਰੋਜੀ-ਰੋਟੀ ’ਤੇ ਕਾਫ਼ੀ ਅਸਰ ਪੈਂਦਾ ਹੈ। ਗੁਰਪ੍ਰੀਤ ਸਿੰਘ ਮੌੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੀਨੀ ਲੜੀਆਂ ਦੇ ਨਾਲ-ਨਾਲ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਈ ਜਾਵੇ।
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਦਸਮੇਸ਼ ਕਾਲਜ ’ਚ ਵਿਦਿਆਰਥਣਾਂ ਨਾਲ ਸਿੱਧਾ ਸੰਵਾਦ ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਮਿਮਿਟ ਪ੍ਰੀਮੀਅਰ ਲੀਗ 2026 ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।