ਘਾਹ ਫ਼ੂਸ ਵਿਚੋਂ ਕਾਰਤੂਸ ਅਤੇ ਮੈਗਜ਼ੀਨ ਬਰਾਮਦ
ਕੋਟਕਪੂਰਾ, 26 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜੈਤੋ ਰੋਡ ਕੋਟਕਪੂਰਾ, ਪੁਲ਼ ਸੂਆ ਕੋਲ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਜੈਤੋ ਬਾਈਪਾਸ ਕੋਟਕਪੂਰਾ, ਨੇੜੇ ਰੱਬ ਵਾਲਾ ਖੂਹ ਸੂਏ ਦੀ ਕੱਚੀ ਪਟੜੀ ’ਤੇ ਘਾਹ ਫ਼ੂਸ ਵਿਚ ਗੋਲੀ ਸਿੱਕਾ, ਮੈਗਜੀਨ ਪਏ ਹਨ। ਜੋ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਾਰਦਾਤ ਕਰਨ ਲਈ ਰੱਖੇ ਜਾਂ ਸੁੱਟੇ ਗਏ ਹੋ ਸਕਦੇ ਹਨ।
ਕੋਟਕਪੂਰਾ, 26 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਜੈਤੋ ਰੋਡ ਕੋਟਕਪੂਰਾ, ਪੁਲ਼ ਸੂਆ ਕੋਲ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਜੈਤੋ ਬਾਈਪਾਸ ਕੋਟਕਪੂਰਾ, ਨੇੜੇ ਰੱਬ ਵਾਲਾ ਖੂਹ ਸੂਏ ਦੀ ਕੱਚੀ ਪਟੜੀ ’ਤੇ ਘਾਹ ਫ਼ੂਸ ਵਿਚ ਗੋਲੀ ਸਿੱਕਾ, ਮੈਗਜੀਨ ਪਏ ਹਨ। ਜੋ ਕਿਸੇ ਅਣਪਛਾਤੇ ਵਿਅਕਤੀ ਵਲੋਂ ਵਾਰਦਾਤ ਕਰਨ ਲਈ ਰੱਖੇ ਜਾਂ ਸੁੱਟੇ ਗਏ ਹੋ ਸਕਦੇ ਹਨ। ਪੁਲਿਸ ਨੇ ਤੁਰੰਤ ਛਾਪਾਮਾਰੀ ਕਰਕੇ 82 ਕਾਰਤੂਸ ਜਿੰਦਾ 7.62 ਐਮ.ਐਮ ਅਤੇ ਏ ਕੇ 47 ਰਾਈਫਲ ਦੇ 03 ਮੈਗਜੀਨ ਬਰਾਮਦ ਕਰਕੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।